ਮੁੰਬਈ: ਫਿਲਮ “ਫ਼ੌਤ-ਨਾਰਾਬਾੜੀ,” ਜੋ ਕਿ ਸਟੂਡਿਓ ਫੀਡਫਰੰਟ ਅਤੇ ਸੋਲੋ ਨੈਕਸ ਸਿਨੇਵਰਸ ਦੇ ਤਹਿਤ ਬਣ ਰਹੀ ਹੈ, ਦੀ ਸ਼ੂਟਿੰਗ ਵਿੱਚ ਦਿਨੋਂ ਦਿਨ ਦੇਰੀ ਵਧਦੀ ਜਾ ਰਹੀ ਹੈ। ਦੋ ਮਹੱਤਵਪੂਰਨ ਕਾਰਣ ਇਸ ਦੇ ਪਿੱਛੇ ਦਿਖਾਈ ਦਿੰਦੇ ਹਨ-ਪ੍ਰੋਡਿਊਸਰਾਂ ਵੱਲੋਂ ਸਮੇਂ ਸਿਰ ਪੂਰੀ ਇਨਵੈਸਟਮੈਂਟ ਨਾ ਕਰਨ ਅਤੇ ਕਲਾਕਾਰਾਂ ਵਿੱਚ ਗੰਭੀਰਤਾ ਦੀ ਕਮੀ। ਇਸ ਪ੍ਰੋਜੈਕਟ ਨੂੰ ਪੰਜ ਮਹੀਨਿਆਂ ਵਿੱਚ ਪੂਰਾ ਕਰਨ ਦਾ ਟਾਰਗਟ ਸੀ, ਪਰ ਹੁਣ ਇਸਨੂੰ ਪੂਰਾ ਹੋਣ ਵਿੱਚ ਡੇਢ ਸਾਲ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੋਲੋ ਨੈਕਸ ਸਿਨੇਵਰਸ ਦੇ ਪ੍ਰੋਡਿਊਸਰ ਹਾਲਾਂਕਿ ਫਿਲਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਆਰਥਿਕ ਮਦਦ ਦੇ ਦੇਰੀ ਨਾਲ ਫਿਲਮ ਦੇ ਕਈ ਮਹੱਤਵਪੂਰਨ ਦ੍ਰਿਸ਼ ਦੀ ਸ਼ੂਟਿੰਗ ਅਧੂਰੀ ਰਹਿ ਗਈ ਹੈ।
ਇਸ ਤੋਂ ਇਲਾਵਾ, ਕਈ ਕਲਾਕਾਰ ਸ਼ੂਟਿੰਗ ਨੂੰ ਲੈਕੇ ਗੰਭੀਰ ਨਹੀਂ ਹਨ, ਜਿਸ ਕਰਕੇ ਸ਼ੂਟਿੰਗ ਦੇ ਸ਼ਡਿਊਲ ਨੂੰ ਅਕਸਰ ਰੱਦ ਕਰਨਾ ਪੈਂਦਾ ਹੈ। ਇਸ ਸਥਿਤੀ ਨੂੰ ਹੋਰ ਬਿਗਾੜ ਰਹੇ ਹਨ ਪ੍ਰਬੰਧਕ ਪਰਮਜੀਤ ਮਹਿਰਾ ਦੀ ਕਮੀ, ਜੋ ਕਿ ਪਹਿਲੀ ਫਿਲਮ “ਲੱਜਪਾਲ” ਦੇ ਦਿਨ-ਪ੍ਰਤੀ-ਦਿਨ ਦੇ ਕੰਮਾਂ ਨੂੰ ਸੁਚੱਜਾ ਰੱਖਦੇ ਸਨ। ਇਸ ਪ੍ਰੋਜੈਕਟ ਵਿੱਚ ਉਹ ਸ਼ਾਮਿਲ ਨਹੀ ਹਨ ਜਿਸ ਕਾਰਨ ਹੁਣ ਪ੍ਰਬੰਧਨ ਦੀ ਕਮੀ ਕਾਰਨ ਸ਼ੂਟਿੰਗ ਦੌਰਾਨ ਕਈ ਪ੍ਰੌਡਕਸ਼ਨ ਸਬੰਧੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।
ਇਕ ਪ੍ਰਮੁੱਖ ਅਭਿਨੇਤਾ ਦੇ ਅਨੁਸਾਰ, “ਫਿਲਮ ਦਾ ਕਾਹਣੀਅਤ ਅਤੇ ਟੀਮ ਬਹੁਤ ਵਧੀਆ ਹੈ, ਪਰ ਜਦ ਤੱਕ ਸਮੇਂ ਸਿਰ ਪ੍ਰਬੰਧ ਨਾ ਹੋਵੇ, ਸਾਡੀ ਮਿਹਨਤ ਬੇਸੁਦ ਹੋ ਜਾਵੇਗੀ।” ਦੂਜੇ ਪਾਸੇ, ਨਿਰਦੇਸ਼ਕ ਹਰਸ਼ ਗੋਗੀ ਦਾ ਕਹਿਣਾ ਹੈ ਕਿ ਉਹ ਫਿਲਮ ਨੂੰ ਬੇਹਤਰੀਨ ਬਣਾਾਉਣ ਲਈ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ, ਪਰ ਫੰਡ ਅਤੇ ਪ੍ਰਬੰਧਨ ਦੀ ਕਮੀ ਕਾਰਨ ਮੁਸ਼ਕਲਾਂ ਵੱਧ ਰਹੀਆਂ ਹਨ। ਸੋਲੋ ਨੈਕਸ ਦੇ ਹਾਲ ਹੀ ਵਿੱਚ ਚੁਣੇ ਸੁਪਰਵਾਈਜ਼ਰ ਨਰਿੰਦਰ ਭੱਟੀ ਪੂਰੀ ਕੋਸ਼ਿਸ਼ ਕਰ ਰਹੇ ਹਬ ਸੱਭ ਸੰਭਾਲਣ ਦੀ ਪਰ ਤਜ਼ੁਰਬੇ ਦੀ ਘਾਟ ਨਜ਼ਰ ਆਉਂਦੀ ਹੈ। ਫਿਲਮ ਇੰਡਸਟਰੀ ਦੇ ਵਿਸ਼ੇਸ਼ੱਗਿਯ ਕਹਿੰਦੇ ਹਨ ਕਿ ਜੇਕਰ ਸਮੇਂ ਸਿਰ ਇਨਵੈਸਟਮੈਂਟ ਨਹੀ ਹੁੰਦੀ ਅਤੇ ਕਲਾਕਾਰ ਇੰਝ ਹੀ ਫਿਲਮ ਨੂੰ ਲੈਕੇ ਲਾਪਰਵਾਹ ਰਹੇ ਤਾਂ “ਫ਼ੌਤ-ਨਾਰਾਬਾੜੀ” ਦੀ ਰਿਲੀਜ਼ ਨੂੰ ਡੇਢ ਸਾਲ ਤੋਂ ਵੀ ਵੱਧ ਦੇਰੀ ਹੋ ਸਕਦੀ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਫਿਲਮ “ਫ਼ੌਤ-ਨਾਰਾਬਾੜੀ” ਦੀ ਸ਼ੂਟਿੰਗ ਵਿੱਚ ਦੇਰੀ; ਇਨਵੈਸਟਮੈਂਟ ਤੇ ਪ੍ਰਬੰਧਨ ਦੀ ਕਮੀ ਬਣੇ ਮੁੱਖ ਕਾਰਣਫ
Leave a review
Reviews (0)
This article doesn't have any reviews yet.