ਹਰਸ਼ ਗੋਗੀ ਦੀ ਫਿਲਮ ਘੂਰ, 2025 ‘ਚ ਰਿਲੀਜ਼ ਹੋਣ ਦੀ ਤਿਆਰੀ ਵਿੱਚ

ਚੰਡੀਗੜ੍ਹ: ਸਿਨੇਵਰਸ ਅਤੇ ਸਟੂਡਿਓ ਫੀਡਫਰੰਟ ਦੀ ਫਿਲਮ “ਘੂਰ” ਫਰਵਰੀ 2025 ਵਿੱਚ ਰਿਲੀਜ਼ ਲਈ ਤਿਆਰ ਹੈ। ਸੱਚੀ ਘਟਨਾ ਤੇ ਆਧਾਰਿਤ ਇਸ ਫਿਲਮ ਵਿੱਚ ਪ੍ਰਮੁੱਖ ਭੂਮਿਕਾ ਵੰਦਨਾ ਸੰਧੂ ਨੇ ਨਿਭਾਈ ਹੈ, ਜਿਨ੍ਹਾਂ ਨੇ ਕਿਹਾ ਕਿ ਇਹ ਕਹਾਣੀ ਉਹਨਾਂ ਦੀ ਜ਼ਿੰਦਗੀ ਦੀ ਇੱਕ ਕੜਵੀ ਸੱਚਾਈ ਨੂੰ ਦਰਸਾਉਂਦੀ ਹੈ। ਡਾਇਰੈਕਟਰ ਹਰਸ਼ ਗੋਗੀ ਇਸ ਪ੍ਰਾਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਫਿਲਮ ਦਾ ਸੰਗੀਤ ਸੂਰਜ ਕਸ਼ਅੱਪ ਨੇ ਤਿਆਰ ਕੀਤਾ ਹੈ, ਜਦਕਿ ਕੋ-ਪ੍ਰੋਡਿਊਸਰ ਹਰਨ ਰਫੀ ਸਾਂਈ ਫਿਲਮ ਵਾਲੇ ਪਰਵੀਨ ਕੁਮਾਰ ਹਨ। ਫਿਲਮ ਹਿੰਦੀ ਅਤੇ ਪੰਜਾਬੀ ਦੇ ਮਿਲੇ-ਜੁਲੇ ਰੂਪ ਵਿੱਚ ਰਿਲੀਜ਼ ਹੋਵੇਗੀ, ਜਿਸ ਨਾਲ ਇਹ ਵਿਆਪਕ ਦਰਸ਼ਕਾਂ ਤੱਕ ਪਹੁੰਚੇਗੀ। ਇਹ ਫਿਲਮ ਵੱਖ-ਵੱਖ ਓਟੀਟੀ ਪਲੇਟਫਾਰਮਾਂ ‘ਤੇ ਮੁਫ਼ਤ ਸਟ੍ਰੀਮ ਕੀਤੀ ਜਾਵੇਗੀ। ਫਿਲਮ ਦੀ ਕਹਾਣੀ, ਪਾਤ੍ਰ ਅਤੇ ਮਿਊਜ਼ਿਕ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਬੱਝ ਕੇ ਰੱਖਣ ਦੇ ਯੋਗ ਹਨ।

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

ਪੰਜਾਬ ‘ਚ ਪਿੰਡਾਂ ਲਈ ਵੱਡੀ ਰੁਜ਼ਗਾਰ ਮੁਹਿੰਮ, 65 ਹਜ਼ਾਰ ਤੋਂ ਵੱਧ ਨਵੇਂ ਜੌਬ ਕਾਰਡ ਜਾਰੀ

ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ...