ਨਕੋਦਰ: ਫੀਡਫਰੰਟ ਇੰਸਾਇਟ ਨਿਊਜ਼ ਦੇ ਵਰਿੱਸ਼ਟ ਪੱਤਰਕਾਰ ਸ਼੍ਰੀ ਪਰਮਜੀਤ ਸਿੰਘ ਮਹਿਰਾ ਦੀ ਮਾਤਾ ਸ਼੍ਰੀਮਤੀ ਹਰਬੰਸ ਕੌਰ ਜੀ ਦਾ ਬੀਤੇ ਦਿਨ 30 ਜਨਵਰੀ 2025 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 85 ਸਾਲ ਤੋਂ ਵੀ ਵੱਧ ਸੀ। ਉਨ੍ਹਾਂ ਦੀ ਅੰਤਿਮ ਵਿਦਾਈ 30 ਜਨਵਰੀ ਨੂੰ ਬਾਅਦ ਦੁਪਹਿਰ 2 ਵਜੇ ਨਕੋਦਰ ਸ਼ਹਿਰ ਦੇ ਖੱਦਰ ਭੰਡਾਰ ਕੋਲ ਸਥਿਤ ਸ਼ਮਸ਼ਾਨਘਾਟ ਵਿਖੇ ਕੀਤੀ ਗਈ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਨਜਦੀਕੀ ਦੋਸਤਾਂ, ਅਤੇ ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ਨੇ ਸ਼ਮੂਲੀਅਤ ਕੀਤੀ। ਫਿਲਮ ਇੰਡਸਟਰੀ ਦੇ ਬਹੁਤ ਸਾਰੇ ਅਦਾਕਾਰਾਂ ਅਤੇ ਵੱਖ-ਵੱਖ ਖੇਤਰਾਂ ਦੇ ਪੱਤਰਕਾਰ ਵੀ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਮੌਜੂਦ ਰਹੇ। ਮਾਤਾ ਜੀ ਦੀ ਮੌਤ ਦਾ ਪਰਮਜੀਤ ਮਹਿਰਾ ਜੀ ਨੂੰ ਕਾਫ਼ੀ ਸਦਮਾ ਲੱਗਾ, ਫੀਡਫਰੰਟ ਦੇ ਸੰਸਥਾਕਪ ਸ਼੍ਰੀ ਐੱਚ ਕੇ ਮਹਿਰਾ ਨੇ ਇਸ ਮੌਕੇ ਗਹਿਰਾ ਸੋਗ ਪ੍ਰਗਟ ਕੀਤਾ ਅਤੇ ਇਸ ਦੁਖਦ ਘੜੀ ਵਿੱਚ ਮਹਿਰਾ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ, ਨਿਊਜ਼ਪੌਂਡਰ ਨਿਊਜ਼ ਪੋਰਟਲ ਸੋਗ ਵਜੋਂ 30 ਜਨਵਰੀ ਤੋਂ 31 ਜਨਵਰੀ ਤੱਕ ਨਿਊਜ਼ ਪੋਰਟਲ ਬੰਦ ਰੱਖਿਆ। ਮਾਤਾ ਹਰਬੰਸ ਕੌਰ ਜੀ ਇਕ ਧਾਰਮਿਕ ਤੇ ਮਿਲਨਸਾਰ ਸੋਚ ਵਾਲੀ ਵਿਅਕਤੀ ਸੀ। ਉਨ੍ਹਾਂ ਦੀ ਸਾਰੀ ਜ਼ਿੰਦਗੀ ਮਿਹਨਤਕਸ਼ੀ ਕਰਦਿਆਂ ਪਰਿਵਾਰ ਦੀ ਭਲਾਈ ਲਈ ਸਮਰਪਿਤ ਰਹੀ। ਉਨ੍ਹਾਂ ਦੇ ਦੇਹਾਂਤ ਉਪਰਾਂਤ ਵੀ ਸ਼ਹਿਰ ਦੇ ਲੋਕ ਉਨ੍ਹਾਂ ਦੀ ਬੇਮਿਸਾਲ ਜੀਵਨਸ਼ੈਲੀ ਦੀ ਚਰਚਾ ਕਰ ਰਹੇ ਹਨ। ਉਨ੍ਹਾਂ ਦੀ ਅੰਤਿਮ ਅਰਦਾਸ 7 ਫਰਵਰੀ 2025, ਦਿਨ ਸ਼ੁੱਕਰਵਾਰ, ਪਰਮਜੀਤ ਮਹਿਰਾ ਦੇ ਨਿਵਾਸ ਅਸਥਾਨ ਵਿਖੇ ਦੂਪਹਿਰ 1 ਵਜੇ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰ, ਦੋਸਤ, ਅਤੇ ਜਾਣ-ਪਹਿਚਾਣ ਵਾਲੇ ਸ਼ਮੂਲ ਹੋਣਗੇ। ਪਰਿਵਾਰ ਨੇ ਸਮਾਜ ਦੇ ਸਾਰੇ ਲੋਕਾਂ ਨੂੰ ਅੰਤਿਮ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਸਕੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਪੱਤਰਕਾਰ ਪਰਮਜੀਤ ਮਹਿਰਾ ਦੀ ਮਾਤਾ ਦਾ ਦੇਹਾਂਤ;ਨੱਮ ਅੱਖਾਂ ਨਾਲ ਕੀਤੀ ਵਿਦਾਇਗੀ; 7 ਫਰਵਰੀ ਨੂੰ ਅੰਤਿਮ ਅਰਦਾਸਪ
Leave a review
Reviews (0)
This article doesn't have any reviews yet.