ਨਕੋਦਰ: ਮਾਰਕੀਟ ਕਮੇਟੀ ਨਕੋਦਰ ਦੇ ਨਵੇਂ ਨਿਯੁਕਤ ਚੇਅਰਮੈਨ ਕਰਨੈਲ ਰਾਮ ਬਾਲੂ ਨੇ ਆਪਣੀ ਨਿਯੁਕਤੀ ਉਪਰੰਤ ਸਭ ਤੋਂ ਪਹਿਲਾਂ ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਨਿਰੰਜਨ ਦਾਸ ਜੀ ਅਤੇ ਡੇਰਾ ਰਹੀਮਪੁਰ ਨਕੋਦਰ ਵਿਖੇ ਬਾਲ ਜੋਗੀ ਸੰਤ ਪ੍ਰਗਟ ਨਾਥ ਜੀ ਕੋਲ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਸੇਵਾ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮਿਹਰਬਾਨੀ ਨਾਲ ਮਿਲੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸਪੱਖਤਾ ਨਾਲ ਨਿਭਾਉਣਗੇ।
ਪਾਰਟੀ ਅਤੇ ਹਾਈ ਕਮਾਨ ਦਾ ਆਭਾਰ
ਕਰਨੈਲ ਰਾਮ ਬਾਲੂ ਨੇ ਆਮ ਆਦਮੀ ਪਾਰਟੀ ਅਤੇ ਵਿਧਾਨ ਸਭਾ ਹਲਕਾ ਨਕੋਦਰ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਜ਼ਾਹਿਰ ਕਰਕੇ ਇਹ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਨੇ ਕਿਹਾ, “ਮੈਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ, ਹਲਕਾ ਨਕੋਦਰ ਦੀ ਭਲਾਈ ਲਈ ਨਿਰੰਤਰ ਮਿਹਨਤ ਕਰਾਂਗਾ।”
ਚੇਅਰਮੈਨ ਨਿਯੁਕਤੀ ‘ਤੇ ਵਧਾਈਆਂ ਦਾ ਤੰਤਾ
ਚੇਅਰਮੈਨ ਬਣਨ ਦੀ ਘੋਸ਼ਣਾ ਤੋਂ ਬਾਅਦ, ਕਰਨੈਲ ਰਾਮ ਬਾਲੂ ਨੂੰ ਵਧਾਈਆਂ ਦੇਣ ਵਾਲਿਆਂ ਦੀ ਲੰਮੀ ਕਤਾਰ ਲੱਗ ਗਈ। ਇਸ ਮੌਕੇ ‘ਤੇ ਉਨ੍ਹਾਂ ਨੂੰ ਸੁਖਵਿੰਦਰ ਗੜਵਾਲ, ਬੇਦ ਪ੍ਰਕਾਸ਼ ਸਿੱਧਮ, ਪਰਮਜੀਤ ਸਿੰਘ ਲੱਦੜ, ਲੰਬਰਦਾਰ ਮਨਜੀਤ ਸਿੰਘ ਕੰਦੋਲਾ, ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਬਿਲਗਾ, ਬਹਾਦਰ ਸਿੰਘ ਸ਼ਾਦੀਪੁਰ, ਅਵਤਾਰ ਚੰਦ ਸੁੰਨੜ, ਸੋਨੂ ਖੀਵਾ, ਅਰਜਨ ਸਿੰਘ, ਡਾ. ਜੀਵਨ ਸਹੋਤਾ, ਮੰਗਤ ਰਾਮ ਪੰਮਾ ਗਿੱਲ, ਗੁਰਪ੍ਰੀਤ ਸਿੰਘ ਤਲਵਣ, ਤੀਰਥ ਰਾਏ ਚੀਮਾ, ਹਰੀਸ਼ ਚੰਦਰ ਤਲਵਣ, ਸੰਦੀਪ ਬਤਰਾ, ਸਰਬਜੀਤ ਸਿੰਘ ਸੋਹੀ ਅਤੇ ਬਲਾਕ ਪ੍ਰਧਾਨ ਸਮੇਤ ਕਈ ਆਗੂਆਂ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ।