ਲੁਧਿਆਣਾ, 8 ਜਨਵਰੀ: ਸਿਵਲ ਸਰਜਨ ਡਾ ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਲੁਧਿਆਣਾ ਵਿਖੇ ਅੱਜ ਵਰਲਡ ਹੈਲਥ ਪਾਰਟਨਰ ਵੱਲੋਂ ਜਿਲ੍ਹੇ ਭਰ ਵਿਚ ਟੀ ਬੀ ਦੇ ਐਕਟਿਵ ਕੇਸਾਂ ਦੀ ਭਾਲ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀਆਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਸਿਹਤ ਵਿਭਾਗ ਤੋਂ ਇਲਾਵਾ ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ, ਸਮਾਜ ਭਲਾਈ ਵਿਭਾਗ, ਟਰਾਂਸਪੋਰਟ ਵਿਭਾਗ ਸ਼ਾਮਲ ਸਨ। ਇਸ ਮੌਕੇ ਤੇ ਜਿਲ੍ਹਾ ਟੀ ਬੀ ਅਫਸਰ ਡਾ. ਅਸ਼ੀਸ਼ ਚਾਵਲਾ, ਵਿਸ਼ਵ ਸਿਹਤ ਸੰਗਠਨ ਕੰਸਲਟੈਂਟ ਡਾ ਪ੍ਰਭਜੀਤ ਕੌਰ, ਸਟੇਟ ਪ੍ਰੋਗਰਾਮ ਸਪੈਸ਼ਲਿਸਟ ਮਨਦੀਪ ਕੌਰ, ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ, ਏ ਸੀ ਐਫ ਕੋਅਰਡੀਨੇਟਰ ਅਮਰਿੰਦਰ ਸਿੰਘ, ਡਾਟਾ ਐਨਾਲਿਸਟ ਦਿਨੇਸ਼ ਚੌਧਰੀ ਅਤੇ ਅਮਰਿੰਦਰ ਸਿੰਘ ਵੱਲੋਂ ਐਕਟਿਵ ਕੇਸ ਫਾਈਂਡਿੰਗ ਦੀ ਟ੍ਰੇਨਿੰਗ ਟ੍ਰੇਨਿੰਗ ਦਿੱਤੀ ਗਈ। ਜਾਣਕਾਰੀ ਦਿੰਦਿਆ ਜਿਲ੍ਹਾ ਟੀ ਬੀ ਅਫਸਰ ਅਤੇ ਛਾਤੀ ਦੇ ਮਾਹਿਰ ਡਾ ਅਸ਼ੀਸ ਚਾਵਲਾ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤੇ ਤੋ ਜਿਆਦਾ ਖਾਂਸੀ ਬਲਗਮ ਵਿਚ ਖੂਨ ਆਵੇ,ਛਾਤੀ ਵਿਚ ਦਰਦ ਹੋਵੇ ਅਤੇ ਸ਼ਾਮ ਨੂੰ ਮੱਠਾ ਮੱਠਾ ਬੁਖਾਰ ਹੋਵੇ ਆਦਿ ਟੀ ਬੀ ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ।ਫੇਫੜਿਆਂ ਦੀ ਟੀ ਬੀ ਖਤਰਨਾਕ ਹੋ ਸਕਦੀ ਹੈ।ਜੋ ਇਕ ਮਰੀਜ ਤੋ ਖਾਂਸੀ ਕਰਨ ਨਾਲ ਦੂਸਰੇ ਤੰਦਰੁਸਤ ਵਿਅਕਤੀ ਹੋ ਸਕਦੀ ਹੈ।ਡਾ ਚਾਵਲਾ ਨੇ ਦੱਸਿਆ ਕਿ ਜੇਕਰ ਵਿਅਕਤੀ ਨੂੰ ਦੋ ਹਫਤੇ ਜਿਆਦਾ ਦਿਨ ਖਾਂਸੀ ਰਹੇ ਅਤੇ ਬਲਗਮ ਵਿਚ ਖੂਨ ਆਵੇ ਤਾਂ ਅਜਿਹੇ ਸੱਕੀ ਵਿਅਕਤੀ ਤਰੁੰਤ ਨੇੜੇ ਦੇ ਸਿਹਤ ਕੇਦਰ ਤੇ ਜਾਂ ਕਿ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।ਉਨਾਂ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਟੀ ਬੀ ਦੀ ਜਾਂਚ ਅਤੇ ਇਲਾਜ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਟੀ ਬੀ ਦੇ ਐਕਟਿਵ ਕੇਸਾਂ ਦੀ ਭਾਲ ਲਈ ਕਰਵਾਈ ਟ੍ਰੇਨਿੰਗਟ
Leave a review
Reviews (0)
This article doesn't have any reviews yet.