ਸ਼ਤੀਸ ਚੰਦਰ ਧਵਨ ਸਰਕਾਰੀ ਕਾਲਜ ਚ’ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਪਹਿਲਾ ਇਨਸਾਨ ਨਸਿ਼ਆਂ ਨੂੰ ਖਾਂਦਾ, ਫਿਰ ਨਸ਼ੇ ਇਨਸਾਨ ਨੂੰ ਖਾਂਦੇ–ਵਿੰਗ

ਲੁਧਿਆਣਾ 8 ਜਨਵਰੀ: ਸਿਵਲ ਸਰਜਨ ਲੁਧਿਆਣਾ ਡਾ.ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅੱਜ ‘ਸ਼ਤੀਸ ਚੰਦਰ ਧਵਨ’ ਸਰਕਾਰੀ ਕਾਲਜ ਲੁਧਿਆਣਾ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਕਿਸਮ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ।ਨਸ਼ਿਆਂ ਦਾ ਆਦੀ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਹੋਣ ਕਾਰਨ ਕਈ ਤਰਾਂ ਦੇ ਅਪਰਾਧਾਂ ਨੂੰ ਅੰਜਾਮ ਦੇ ਸਕਦਾ ਹੈ।ਉਨਾਂ ਦੱਸਿਆ ਕਿ ਪਹਿਲਾਂ ਸੌੰਕ ਸੌਂਕ ਵਿੱਚ ਇਨਸ਼ਾਨ ਨਸਿ਼ਆਂ ਨੂੰ ਖਾਣਾ ਸ਼ੁਰੂ ਕਰਦਾ ਹੈ ਅਤੇ ਆਦੀ ਹੋਣ ਤੋ ਬਾਅਦ ਹੌਲੀ ਹੌਲੀ ਫਿਰ ਨਸ਼ੇ ਇਨਸ਼ਾਨ ਨੂੰ ਖਾਣ ਲੱਗ ਪੈਂਦੇ ਹਨ।ਨਸਿ਼ਆਂ ਦੇ ਸੇਵਨ ਨਾਲ ਮੂੰਹ ਦਾ ਕੈੰਸਰ, ਗਲੇ ਦਾ ਕੈਂਸਰ, ਫੇਫੜਿਆਂ ਦਾ ਕੈੰਸਰ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਮਾਨਸਿਕ ਰੋਗ ਹੋ ਜਾਂਦੇ ਹਨ।ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋੰ ਜਿੱਥੇ ਨਸਿ਼ਆਂ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਨਸ਼ੇ ਤੋ ਪੀੜਤ ਵਿਅਕਤੀਆਂ ਦਾ ਇਲਾਜ ਅਤੇ ਮੁੜ ਵਿਸੇਬਾ ਵੀ ਕੀਤਾ ਜਾਂਦਾ ਹੈ।ਸਰਕਾਰ ਵੱਲੋ ਨਸਿਆਂ ਕਾਰਨ ਬਿਮਾਰ ਵਿਅਕਤੀਆਂ ਦਾ ਇਲਾਜ ਸਰਕਾਰੀ ਨਸ਼ਾ ਛਡਾਉ ਕੇਦਰਾਂ ਵਿਚ ਮੁਫਤ ੳਪਲਪਧ ਹੈ।ਇਸ ਮੌਕੇ ਜ਼ਿਲ੍ਹਾ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਿਹਤ ਵਿਭਾਗ ਵੱਲੋ ਕੀਤੇ ਜਾ ਰਹੇ ਉਪਰਾਲੇ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਸਹਿਯੋਗ ਦੇਣਾ ਚਾਹੀਦਾ ਹੈ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੈਡਮ ਸੁਮਨ ਲਤਾ,ਵਾਈਸ ਪ੍ਰਿੰਸੀਪਲ ਗੁਰਸਰਨਜੀਤ ਸਿੰਘ ਸੰਧੂ, ਡਾਕਟਰ ਸੋਰਵ ਕੁਮਾਰ, ਡਾਕਟਰ ਦੀਵਾਨ ਘਈ,ਡਾਕਟਰ ਸੰਜੀਵ ਕੁਮਾਰ, ਪ੍ਰੋਫੈਸਰ ਪੂਨਮ ਅਤੇ ਪ੍ਰੋਫੈਸਰ ਸਿਲਪਾ ਸ਼ਰਮਾ ਤੋ ਇਲਾਵਾ ਐਨ ਐਸ ਐਸ ਦੇ ਵਿਦਿਆਰਥੀ ਹਾ਼ਜਰ ਸਨ।

Leave a review

Reviews (0)

This article doesn't have any reviews yet.
Onkar Singh Uppal
Onkar Singh Uppal
Onkar Singh Uppal is our sincere Journalist from District Ludhiana.
spot_img

Subscribe

Click for more information.

More like this
Related

ਟੀ ਬੀ ਦੇ ਐਕਟਿਵ ਕੇਸਾਂ ਦੀ ਭਾਲ ਲਈ ਕਰਵਾਈ ਟ੍ਰੇਨਿੰਗ

ਲੁਧਿਆਣਾ, 8 ਜਨਵਰੀ: ਸਿਵਲ ਸਰਜਨ ਡਾ ਪ੍ਰਦੀਪ ਕੁਮਾਰ ਮਹਿੰਦਰਾ...