ਬੱਚਿਆਂ ਚ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਦਿੱਤੀ ਜਾ ਰਹੀ ਸਿਖਲਾਈ ਸਮਾਪਤ: ਡਾ ਅਰੋੜਾ

ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਫੀਲਡ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਵ ਜਨਮੇ ਤੋੰ ਲੈ ਕੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ (ਆਈ ਐਮ ਐਨ ਸੀ ਆਈ) ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਅੰਮਿਤਾ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਜਾਤ ਬੱਚੇ ਅਤੇ ਪੰਜ ਸਾਲ ਦੇ ਉਮਰ ਦੇ ਬੱਚਿਆਂ ਦੀਆ ਬਿਮਾਰੀਆਂ ਅਤੇ ਉਨਾਂ ਦੀ ਸਾਂਭ ਸੰਭਾਲ ਲਈ 27 ਤੋ 31 ਜਨਵਰੀ ਤੱਕ ਜਿਲ੍ਹੇ ਭਰ ਦੀਆਂ ਏ ਐਨ ਐਮਜ਼ ਅਤੇ ਕਮਿਉਨਟਰੀ ਹੈਲਥ ਅਫਸਰਾਂ ਨੂੰ ਵਿਸ਼ੇਸ ਟ੍ਰੇਨਿੰਗ ਕਰਵਾਈ ਗਈ।ਉਨਾਂ ਦੱਸਿਆ ਇਸ ਟ੍ਰੇਨਿਗ ਦੌਰਾਨ ਬੱਚਿਆਂ ਵਿਚ ਹੋਣ ਵਾਲੀਆ ਵੱਖ ਵੱਖ ਬਿਮਾਰੀਆਂ ਜਿਵੇ ਕਿ ਨਿਮੋਨੀਆ, ਡਾਇਰੀਆਂ, ਮਲੇਰੀਆਂ, ਖਸਰਾ ਅਤੇ ਹੋਰ ਖਤਰਨਾਕ ਬਿਮਾਰੀਆਂ ਦੌਰਾਨ ਬੱਚੇ ਦੇ ਇਲਾਜ ਅਤੇ ਸਾਂਭ ਸੰਭਾਲ ਸਬੰਧੀ ਲੋੜੀਦੇ ਪ੍ਰਬੰਧ ਕਰਨ ਸਬੰਧੀ ਸਿਖਾਲਾਈ ਦਿੱਤੀ ਗਈ।ਡਾ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਆਮ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਗਿਆ ਹੈ, ਤਾਂ ਜੋ ਸਿਹਤਮੰਦ ਵਤੀਰੇ ਦੇ ਨਾਲ ਨਾਲ ਖਤਰੇ ਵਾਲੇ ਚਿੰਨਾਂ ਦੀ ਪਹਿਚਾਣ ਹੋ ਸਕੇ।ਇਸ ਪ੍ਰੋਗਰਾਮ ਰਾਹੀ ਪੰਜ ਸਾਲ ਤੱਕ ਦੇ ਉਮਰ ਦੇ ਬੱਚਿਆਂ ਦੀ ਸਮੁੱਚੀ ਸਿਹਤ ਸੁਧਾਰ ਅਤੇ ਉਨਾਂ ਵਿਚ ਬਿਮਾਰੀ ਦੀ ਦਰ ਅਤੇ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘੱਟ ਕਰਨਾ ਹੈ।ਸਿਖਲਾਈ ਨੂੰ ਪ੍ਰਾਪਤ ਕਰਨ ਉਪਰਤ ਸਿਹਤ ਸਟਾਫ ਛੋਟੇ ਬੱਚਿਆਂ ਨੂੰ ਹੋਣ ਵਾਲੀਆਂ ਵੱਖ ਵੱਖ ਬਿਮਾਰੀਆਂ ਨੂੰ ਆਪਣੇ ਪੱਧਰ ਤੇ ਕਾਬੂ ਕਰਨ ਅਤੇ ਬੱਚਿਆਂ ਵਿਚ ਖਤਰੇ ਵਾਲੇ ਚਿੰਨ ਪਹਿਚਾਣ ਕਰਕੇ ਉਨਾਂ ਨੂੰ ਬੱਚਿਆਂ ਦੇ ਮਾਹਿਰ ਡਾਕਟਰ ਕੋਲ ਭੇਜ ਕਿ ਉਨਾਂ ਦਾ ਸਮੇ ਸਿਰ ਇਲਾਜ ਕਰਵਾ ਸਕਦੇ ਹਨ।ਟੇ੍ਰਨਿੰਗ ਦੇ ਆਖਰੀ ਦਿਨ ਟ੍ਰੇਨਿੰਗ ਵਿਚ ਭਾਗ ਲੈਣ ਵਾਲੇ ਕਰਮਚਾਰੀਆਂ ਨੂੰ ਸਰਟੀਫਿਕੇਟ ਦਿੱਤੇ ਗਏ।ਇਸ ਮੌਕੇ ਡਾਕਟਰ ਜਸਕਰਨ ਸਿੰਘ, ਡਾਕਟਰ ਸੁਮੀਤਾ ਸਹਿਦੇਵ, ਡਾਕਟਰ ਰੇਨੂੰ,ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਪਰਮਿੰਦਰ ਸਿੰਘ,ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਹਾ਼ਜਰ ਸਨ।

Leave a review

Reviews (0)

This article doesn't have any reviews yet.
Onkar Singh Uppal
Onkar Singh Uppal
Onkar Singh Uppal is our sincere Journalist from District Ludhiana.
spot_img

Subscribe

Click for more information.

More like this
Related

जसवीर सिंह बंटी और तरुण मेहता ने पदवार ग्रहण किया।

चंडीगढ़ नगर निगम में नवनिर्वाचित सीनियर डिप्टी मेयर जसबीर...