ਡੀਸੀ ਜਲੰਧਰ ਨੇ ਕੱਲ ਦੇਰ ਸ਼ਾਮੀ ਪੱਤਰ ਰਾਹੀਂ ਐਲਾਨ ਕੀਤਾ ਜਿਸ ਵਿੱਚ ਲਿਖਿਆ ਸੀ ਕਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦਫਤਰ ਦੇ ਪੱਤਰ ਨੰ. 8149-79/ਐਮ.ਏ. ਮਿਤੀ 10.06.2021 ਰਾਹੀਂ ਕੋਵਿਡ ਸਬੰਧੀ ਪਾਬੰਦੀਆਂ ਅਤੇ ਰਾਹਤਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਸਬੰਧੀ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਪੱਤਰ ਨੰ. 7/56/2020/2H4/2789 ਮਿਤੀ 15.06.2021 (ਕਾਪੀ ਨੱਥੀ) ਰਾਹੀਂ ਨਵੀਆਂ ਹਦਾਇਤਾਂ/Guidelines ਜਾਰੀ ਕੀਤੀਆਂ ਗਈਆਂ ਹਨ। ਮੈਂ, ਘਨਸ਼ਿਆਮ ਥੋਰੀ, ਆਈ.ਏ.ਐੱਸ. ਜਿਲ੍ਹਾ ਮੈਜਿਸਟਰੇਟ, ਜਲੰਧਰ, ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਤੇ National Disaster Management Act, 2005 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿੱਚ, ਇਹਨਾਂ ਹਦਾਇਤਾਂ/ Guidelines ਨੂੰ ਜਿਲ੍ਹਾ ਜਲੰਧਰ ਵਿੱਚ ਇੰਨ-ਬਿੰਨ ਲਾਗੂ ਕਰਨ ਦੇ ਹੁਕਮ ਜਾਰੀ ਕਰਦਾ ਹਾਂ। ਇਹ ਹੁਕਮ ਮਿਤੀ 16.06.2021 ਤੋਂ ਲੈਕੇ 25.06.2021 ਤੱਕ ਲਾਗੂ ਰਹਿਣਗੇ ਅਤੇ ਹਦਾਇਤਾਂ /Guidelines ਦੇ ਪੈਰ੍ਹਾ ਨੰ. 3 ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਜਲੰਧਰ ਵਿੱਚ ਸੋਮਵਾਰ ਤੋਂ ਐਤਵਾਰ ਤੱਕ Non Essential ਦੁਕਾਨਾਂ ਸਵੇਰੇ 05.00 ਵਜੇ ਤੋਂ ਰਾਤ 08.00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ / ਅਦਾਰਿਆਂ ਵਿਰੁੱਧ Indian Penal Code ਦੀ ਧਾਰਾ 188, ਅਤੇ Disaster Management Act, 2005 ਅਤੇ Epidemic Diseases Act 1897 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਹੁਣ ਐਤਵਾਰ ਵੀ ਜਲੰਧਰ ਜਿਲ੍ਹੇ ਵਿੱਚ ਖੁੱਲ ਸਕਣਗੀਆਂ ਸਾਰੀਆਂ ਦੁਕਾਨਾਂ।ਹ
Leave a review
Reviews (0)
This article doesn't have any reviews yet.