ਸਥਾਨਿਕ ਸ਼ਹਿਰ ਦੀ ਭਰੋਸੇਯੋਗ ਅਤੇ ਮਾਨਤਾ ਪ੍ਰਾਪਤ ਆਈਲੈਟਸ ਅਕੈਡਮੀ ਇੰਗਲਿਸ਼ ਵਿਜ਼ਰਡਸ ਦੀ ਹੋਣਹਾਰ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਬੀਤੇ ਦਿਨੀਂ ਹੋਏ ਆਈਲੈਟਸ ਦੇ ਟੈਸਟ ਵਿੱਚੋ ਉਵਰਆਲ 7 ਬੈਂਡ ਲੈਕੇ ਪਰਿਵਾਰ ਅਤੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ। ਜਿਵੇ ਕਿ ਅਸੀ ਜਾਣਦੇ ਹਾਂ ਕਿ ਕਰੋਨਾ ਮਹਾਂਮਾਰੀ ਦੌਰਾਨ ਕਾਫੀ ਸਮੇਂ ਤੋਂ ਲਾਕਡਾਊਨ ਜਾਰੀ ਰਿਹਾ ਜਿਸ ਕਾਰਨ ਵਿੱਦਿਅਕ ਸੰਸਥਾਨ ਬੰਦ ਰਹੇ। ਹੁਣ ਜਿੱਦਾਂ ਹੀ ਸਰਕਾਰ ਵੱਲੋਂ ਆਈਲੈਟਸ ਸੈਂਟਰ ਖੋਲਣ ਦੀ ਇਜ਼ਾਜ਼ਤ ਮਿਲੀ ਤਾਂ ਵਿਦੇਸ਼ ਜਾ ਕੇ ਪੜਾਈ ਕਰਨ ਦੀ ਇਛਾ ਰੱਖ ਵਾਲੇ ਵਿਦਿਆਰਥੀਆਂ ਦੇ ਚੇਹਰੇ ਖਿਲ ਗਏ ਅਤੇ ਸੈਂਟਰਾਂ ਵਿੱਚ ਦਾਖਲੇ ਸ਼ੁਰੂ ਹੋ ਗਏ। ਇਸੇ ਦੌਰਾਨ ਕੌਮਾਂਤਰੀ ਆਈਲੈਟਸ ਪ੍ਰੀਖਿਆ ਸੰਸਥਾਨਾਂ ਨੇ ਕੁਆਲੀਫਾਈਡ ਟੈਸਟ ਲੈਣੇ ਸ਼ੁਰੂ ਕਰ ਦਿੱਤੇ। ਇਸੇ ਸੈਸ਼ਨ ਦੌਰਾਨ ਪਿੰਡ ਧਾਰੀਵਾਲ ਦੀ ਕੋਮਲਪ੍ਰੀਤ ਕੌਰ ਜੋ ਕਿ ਇੰਗਲਿਸ਼ ਵਿਜ਼ਰਡਸ ਅਕੈਡਮੀ ਵਿੱਚ ਬਕਾਇਦਾ ਸਟੂਡੈਂਟ ਟ੍ਰੇਨਿੰਗ ਲੈ ਰਹੀ ਸੀ, ਨੇ ਆਈਲੈਟਸ ਦਾ ਟੈਸਟ ਦਿੱਤਾ ਅਤੇ ਉਵਰਆਲ 7 ਬੈਂਡ ਹਾਸਲ ਕੀਤੇ।
ਕੋਮਲਪ੍ਰੀਤ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਸਨੇ ਆਈਲੈਟਸ ਦੀ ਪ੍ਰੀਖਿਆ ਵਿੱਚੋ 7 ਬੈਂਡ ਲਏ। ਮੈਨੂੰ ਇਸ ਗੱਲ ਦਾ ਬਹੁਤ ਸਕੂਨ ਹੈ ਕਿ ਮੈਂ ਆਈਲੈਟਸ ਵਾਸਤੇ ਇਸ ਸੰਸਥਾ ਨੂੰ ਚੁਣਿਆ ਅਤੇ ਸਰ ਅਮਨਪ੍ਰੀਤ ਪਰੂਥੀ ਅਤੇ ਮੈਡਮ ਸ਼ਿਲਪਾ ਪਰੂਥੀ ਨੇ ਬੜੇ ਸਰਲ ਅਤੇ ਸੁਲਝੇ ਢੰਗ ਨਾਲ ਆਈਲੈਟਸ ਪ੍ਰੀਖਿਆ ਦੀ ਤਿਆਰੀ ਕਰਵਾਈ। ਮੈਨੂੰ ਇਹ ਕਹਿਣ ਵਿੱਚ ਕੋਈ ਝਿਝਕ ਨਹੀਂ ਕਿ ਅਗਰ ਮੈਂ ਅੱਜ ਕਾਮਯਾਬ ਹੋਈ ਹੈ ਤਾਂ ਇਸਦਾ ਸਾਰਾ ਕ੍ਰੈਡਿਟ ਸ਼ਿਲਪਾ ਮੈਮ ਅਤੇ ਅਮਨ ਸਰ ਨੂੰ ਜਾਂਦਾ ਹੈ, ਅਗਰ ਕੋਈ ਵਾਕੇਈ ਵਿਸ਼ੇਸ਼ ਪੜਾਈ ਪ੍ਰਤੀ ਸੀਰੀਅਸ ਹੈ ਅਤੇ ਵਿਦੇਸ਼ੀ ਕਾਲਜਾਂ, ਯੂਨੀਵਰਸਿਟੀਆਂ ਲਈ ਆਪਣੇ ਆਪ ਨੂੰ ਤਿਆਰ ਕਰਵਾਉਣਾ ਚਾਹੁੰਦੇ ਹਨ ਤਾਂ ਉਸ ਲਈ ਇੰਗਲਿਸ਼ ਵਿਜ਼ਰਡਸ ਅਕੈਡਮੀ ਪਰਫੈਕਟ ਹੈ। ਮੈਂ ਹਮੇਸ਼ਾ ਇਸ ਅਕੈਡਮੀ ਨੂੰ ਪਹਿਲ ਦੇ ਅਧਾਰ ਤੇ ਰੈਕਮੇਂਡ ਕਰਦੀ ਹਾਂ। ਇਸ ਮੌਕੇ ਮੈਡਮ ਸ਼ਿਲਪਾ ਨੇ ਕੋਮਲਪ੍ਰੀਤ ਦਾ ਮੂੰਹ ਮਿੱਠਾ ਕਰਵਾਇਆ ਅਤੇ ਆਉਣ ਵਾਲੇ ਬੇਹਤਰੀਨ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਇੰਗਲਿਸ਼ ਵਿਜ਼ਰਡਸ ਅਕੈਡਮੀ ਦੀ ਕੋਮਲਪ੍ਰੀਤ ਨੇ ਲਏ ਆਈਲੈਟਸ ਵਿੱਚੋ 7 ਬੈਂਡ।ਇ
Leave a review
Reviews (0)
This article doesn't have any reviews yet.