ਆਪਣੀਆ ਅਣਥੱਕ ਸੇਵਾਵਾਂ ਨਾਲ ਜਾਣੇ ਜਾਂਦੇ IOC-UK (ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ) ਦੇ ਬੁਲਾਰੇ ਸ਼੍ਰੀ ਨਛੱਤਰ ਸਿੰਘ ਕਲਸੀ ਬਾਰੇ ਇੱਕ ਬਹੁਤ ਹੀ ਖੁਸ਼ ਖਬਰ ਸੁਣਨ ਨੂੰ ਮਿਲੀ। ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸ਼੍ਰੀ ਨਛੱਤਰ ਸਿੰਘ ਕਲਸੀ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਯੂਕੇ ਵਿੱਚ ਭਾਰਤ ਸਰਕਾਰ ਦੀ ਗਠਿਤ ਐਨ ਆਰ ਆਈ ਸਭਾ ਦਾ ਪ੍ਰੈਜੀਡੈਂਟ ਨਿਯੁਕਤ ਕੀਤਾ ਗਿਆ ਹੈ। ਇਹ ਵਿਭਾਗ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਅਧੀਨ ਹੁੰਦਾ ਹੈ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਐਨ ਆਰ ਆਈਜ਼ ਦੀਆਂ ਸਮਸਿਆਵਾਂ ਨੂੰ ਹੱਲ ਕਰਦਾ ਹੈ। ਅਦਾਰਾ ਫੀਡਫਰੰਟ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਸ਼੍ਰੀ ਨਛੱਤਰ ਸਿੰਘ ਕਲਸੀ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਓਹਨਾ ਨੂੰ ਆਪਣੇ ਦੇਸ਼ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਭਾਵੇਂ ਇਹ ਸਭ ਯੂ ਕੇ ਵਿੱਚ ਆਪ੍ਰੀਟਡ ਹੈ ਫੇਰ ਵੀ ਇਸਦੀਆਂ ਸੇਵਾਵਾਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਲਈਆਂ ਜਾ ਸਕਦੀਆਂ ਨੇ। ਜਿਵੇਂ ਅਕਸਰ ਐਨ ਆਰ ਆਈਜ਼ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਪਿਛਲੀਆਂ ਜ਼ਮੀਨਾਂ ਤੇ ਕਬਜ਼ੇ, ਘਰਾਂ ਤੇ ਕਬਜ਼ੇ, ਫ਼ਿਰੌਤੀਆਂ ਜਾਂ ਧੋਖਾਧੜੀ ਆਦਿ ਮੁਸ਼ਕਿਲਾਂ ਅਤੇ ਸਮਸਿਆਵਾਂ ਦੇ ਨਿਪਟਾਰੇ ਐਨ ਆਰ ਆਈ ਸਭਾ ਪੰਜਾਬ ਅੰਦਰ ਵੀ ਹੱਲ ਕਰੇਗੀ। ਕਲਸੀ ਜੀ ਨੇ ਦੱਸਿਆ ਕੀ ਓਹ ਜਲੰਧਰ ਐਨ ਆਰ ਆਈ ਭਵਨ ਵਿਖੇ ਬੈਠ ਕੇ ਲੋਕਾਂ ਦੀਆਂ ਮੁਖਕਿਲਾ ਦਾ ਸਮਾਧਾਨ ਲੱਭਣ ਲਈ ਕਾਰਜ਼ਸ਼ੀਲ ਰਹਿਣਗੇ। ਸ਼੍ਰੀ ਕਲਸੀ ਨੇ ਕਾਂਗਰਸ ਪਾਰਟੀ ਦੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਮੈਡਮ ਸੋਨੀਆ ਗਾਂਧੀ, ਸ਼੍ਰੀ ਰਾਹੁਲ ਗਾਂਧੀ ਅਤੇ ਮੈਡਮ ਪ੍ਰਿਯੰਕਾ ਗਾਂਧੀ ਵਾਡਰਾ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ। ਸ਼੍ਰੀ ਕਲਸੀ ਜੀ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਮੁੱਦਤਾਂ ਬਾਅਦ ਅਜਿਹੇ ਮੁੱਖ ਮੰਤਰੀ ਮਿਲੇ ਨੇ ਜੋ ਪੰਜਾਬ ਦੀ ਨਕਸ ਨੁਹਾਰ ਨੂੰ ਸੁਧਾਰ ਸਕਦੇ ਹਨ ਅਤੇ ਭਵਿੱਖ ਵਿੱਚ ਪੰਜਾਬੀਆਂ ਵਾਸਤੇ ਇੱਕ ਸੁਦੜ ਅਤੇ ਸੁਰੱਖਿਅਤ ਪੰਜਾਬ ਦੀ ਸਿਰਜਣਾ ਕੇ ਸਕਦੇ ਹਨ। ਮੁੱਖ ਮੰਤਰੀ ਜੀ ਦੇ ਲੋਕਾਂ ਪ੍ਰਤੀ ਪਿਆਰ ਅਤੇ ਸੇਵਾ ਭਾਵਨਾ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ, ਆਏ ਦਿਨ ਓਹਨਾ ਵਲੋਂ ਕੀਤੇ ਜਾ ਰਹੇ ਐਲਾਨ ਅਤੇ ਯੋਜਨਾਵਾਂ ਦਾ ਲਾਗੂ ਹੋਣਾ ਹੀ ਉਹਨਾਂ ਦੀ ਲੋਕ ਸੇਵਾ ਦਾ ਅਕਸ ਹੈ। ਨਾਲ ਹੀ ਸ਼੍ਰੀ ਕਲਸੀ ਨੇ ਕਿਹਾ ਕਿ ਸ਼੍ਰੀ ਪਰਗਟ ਸਿੰਘ ਨੂੰ ਕੈਬਨਿਟ ਦਾ ਹਿੱਸਾ ਬਣਾ ਕੇ ਮੁੱਖ ਮੰਤਰੀ ਜੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੈ। ਸ਼੍ਰੀ ਪਰਗਟ ਸਿੰਘ ਜੀ ਦੀਆਂ ਆਗਾਹ ਵਧੂ ਯੋਜਨਾਵਾਂ ਅਤੇ ਸੋਚ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਆਦਿ ਦੇ ਚੁੰਗਲ ਚੋ ਨਿਕਲ ਕੇ ਖੇਡਾਂ ਅਤੇ ਹੋਰ ਸਮਾਜ ਸੇਵੀ ਗਤੀਵਿਧੀਆਂ ਨਾਲ ਜੁੜੇਗੀ। ਅਦਾਰਾ ਫੀਡਫਰੰਟ ਰਾਹੀਂ ਆਪਣੇ ਵਿਚਾਰ ਰੱਖਦਿਆਂ ਸ਼੍ਰੀ ਨਛੱਤਰ ਸਿੰਘ ਕਲਸੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੈਡਮ ਸੋਨੀਆ ਗਾਂਧੀ, ਸ਼੍ਰੀ ਰਾਹੁਲ ਗਾਂਧੀ, ਮੈਡਮ ਪ੍ਰਿਯੰਕਾ ਗਾਂਧੀ, ਸ਼੍ਰੀ ਪਾਲ ਸਹੋਤਾ ਅਤੇ ਸਾਰੇ ਐਨ ਆਰ ਸਭਾ ਦੇ ਮੈਬਰਾਨ ਦਾ ਧੰਨਵਾਦ ਕੀਤਾ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਨਛੱਤਰ ਸਿੰਘ ਕਲਸੀ ਬਣੇ ਐੱਨ ਆਰ ਆਈ ਸਭਾ ਯੂਕੇ ਦੇ ਪ੍ਰੈਜੀਡੈਂਟਇ
Leave a review
Reviews (0)
This article doesn't have any reviews yet.