ਦੀਵਾਲੀ ਦੀ ਰਾਤ ਲੋਕਾਂ ਨੇ ਰੱਜ ਕੇ ਪਟਾਕੇ ਚਲਾਏ। ਪਟਾਕੇ ਚਲਾਉਂਦੇ ਸਮੇਂ ਥੋੜ੍ਹੀ ਜਿਹੀ ਲਾਪਰਵਾਹੀ ਬਹੁਤਿਆਂ ਮਹਿੰਗੀ ਪਈ। ਪਿਛਲੇ 24 ਘੰਟਿਆਂ 'ਚ ਜ਼ਿਲ੍ਹੇ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ 'ਚ 23 ਲੋਕ ਪਟਾਕੇ ਚਲਾਉਂਦੇ ਸਮੇਂ ਝੁਲਸੇ। ਇਨ੍ਹਾਂ 'ਚ ਸੱਤ ਬੱਚੇ ਵੀ ਸ਼ਾਮਲ ਹਨ। ਉਥੇ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਦੀਵਾਲੀ ਦੀ ਰਾਤ ਝੁਲਸੇ ਲੋਕਾਂ ਦੀ ਸਹੂਲਤ ਲਈ ਵੀ ਕਰੀਬ ਇਕ ਸਾਲ ਪਹਿਲਾਂ ਤਿਆਰ ਕੀਤਾ ਗਿਆ ਬਰਨ ਵਾਰਡ ਸ਼ੁਰੂ ਨਹੀਂ ਕੀਤਾ। ਗੰਭੀਰ ਮਰੀਜ਼ਾਂ ਨੂੰ ਪੁਰਾਣੇ ਬਰਨ ਵਾਰਡ 'ਚ ਦਾਖਲ ਕੀਤਾ ਜਾ ਰਿਹਾ ਹੈ, ਜਿਥੇ ਸਹੂਲਤਾਂ ਜਨਰਲ ਵਾਰਡ ਤੋਂ ਵੀ ਘੱਟ ਹਨ। ਸਿਵਲ ਹਸਪਤਾਲ 'ਚ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਮਾਰਚ 2018 ਨੂੰ ਸਿਵਲ ਹਸਪਤਾਲ 'ਚ ਬਰਨ ਯੂਨਿਟ ਬਣਾਉਣ ਲਈ ਐੱਮਪੀ ਲੈਡ ਫੰਡ 'ਚੋਂ 60 ਲੱਖ ਰੁਪਏ ਜਾਰੀ ਕੀਤੇ ਸਨ। ਇਸ ਦਾ ਸਿਹਰਾ ਲੈਂਦਿਆਂ 11 ਅਪ੍ਰਰੈਲ 2018 ਨੂੰ ਸਿਹਤ ਮੰਤਰੀ ਬ੍ਹਮ ਮਹਿੰਦਰਾ ਨੇ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਇਸ ਨਿਰਮਾਣ ਕਰਵਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 2020 ਦੇ ਅੰਤ 'ਚ ਵਾਰਡ ਤਿਆਰ ਹੋ ਗਿਆ ਪਰ ਹਸਪਤਾਲ ਪ੍ਰਸ਼ਾਸਨ ਨੇ ਕੋਰੋਨਾ ਦਾ ਹਵਾਲਾ ਦੇ ਕੇ ਸ਼ੁਰੂ ਨਹੀਂ ਕੀਤਾ। ਕੋਰੋਨਾ ਸ਼ਾਂਤ ਹੋਣ ਦੇ ਬਾਵਜੂਦ ਵਾਰਡ ਦੀਆਂ ਸੇਵਾਵਾਂ ਸ਼ੁਰੂ ਨਹੀਂ ਕੀਤੀਆਂ। ਦੀਵਾਲੀ ਦੀ ਰਾਤ ਨੂੰ ਬੁਰੀ ਤਰ੍ਹਾਂ ਝੁਲਸੇ ਮਰੀਜ਼ਾਂ ਨੂੰ ਇਲਾਜ ਲਈ ਪੁਰਾਣੇ ਵਾਰਡ 'ਚ ਹੀ ਰੱਖਿਆ। ਪਿੰਡ ਰਾਏਪੁਰ ਦਾ ਰਹਿਣਾ ਵਾਲਾ ਗੋਬਿੰਦ ਰਾਮ ਪਟਾਕੇ ਚਲਾਉਣ ਦੌਰਾਨ ਗੰਭੀਰ ਰੂਪ 'ਚ ਝੁਲਸ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੋਬਿੰਦ ਘਰ 'ਚ ਇਕੱਲਾ ਸੀ। ਪਰਿਵਾਰ ਦੇ ਹੋਰ ਮੈਂਬਰ ਕਿਸੇ ਰਿਸ਼ਤੇਦਾਰ ਦੇ ਘਰ ਗਏ ਸਨ। ਇਸ ਦੌਰਾਨ ਪਟਾਕੇ ਦੀ ਵਜ੍ਹਾ ਨਾਲ ਕਮਰੇ 'ਚ ਪਏ ਸਾਮਾਨ ਨੂੰ ਅੱਗ ਲੱਗ ਗਈ। ਗੋਬਿੰਦ ਨੇ ਅੱਗ ਬੁਝਾਉਣ ਲਈ ਯਤਨ ਕੀਤੇ ਤੇ ਝੁਲਸ ਗਿਆ। ਉਨ੍ਹਾਂ ਨੇ ਕਿਹਾ ਕਿ ਰਾਤ ਤੋਂ ਮਰੀਜ਼ ਹਸਪਤਾਲ 'ਚ ਦਾਖਲ ਹੈ ਤੇ ਕਿਸੇ ਵੀ ਡਾਕਟਰ ਨੇ ਕੋਈ ਸਾਰ ਨਹੀਂ ਲਈ ਹੈ। ਗੋਬਿੰਦ ਬੁਰੀ ਝੁਲਸਿਆ ਹੋਇਆ ਹੈ ਤੇ ਹੋਰ ਮਰੀਜ਼ਾਂ ਨਾਲ ਰੱਖਿਆ ਗਿਆ ਹੈ ਜਿਥੇ ਉਸ ਨੂੰ ਇਨਫੈਕਸ਼ਨ ਹੋਣ ਦਾ ਖ਼ਤਰਾ ਹੈ। ਨਰਸਿੰਗ ਸਟਾਫ ਵੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਸੀਮਾ ਦਾ ਕਹਿਣਾ ਹੈ ਕਿ ਨਵੇਂ ਵਾਰਡ ਦੀ ਸ਼ੁਰੂਆਤ ਲਈ ਉਹ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰੇਗੀ। ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਦੋਵੇਂ ਸਰਜੀਕਲ ਵਾਰਡਾਂ 'ਚ ਬਰਨ ਵਾਰਡ ਬਣਾਏ ਗਏ ਹਨ। ਫਿਲਹਾਲ ਉਨ੍ਹਾਂ 'ਚੋਂ ਹੀ ਮਰੀਜ਼ਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹਸਪਤਾਲ 'ਚ ਬਰਨ ਯੂਨਿਟ ਵੀ ਤਕਰੀਬਨ ਤਿਆਰ ਹੋ ਚੁੱਕਾ ਹੈ। ਓਧਰ, ਦੀਵਾਲੀ ਦੀ ਰਾਤ ਜ਼ਿਲ੍ਹੇ 'ਚ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲ ਪਟਾਕਿਆਂ ਨਾਲ ਝੁਲਸਣ ਤੋਂ ਬਾਅਦ 23 ਦੇ ਕਰੀਬ ਮਰੀਜ਼ ਪੁੱਜੇ। ਇਨ੍ਹਾਂ ਵਿਚੋਂ ਸਿਰਫ ਚਾਰ ਗੰਭੀਰ ਸਨ ਬਾਕੀ ਇਲਾਜ ਕਰਵਾ ਕੇ ਘਰ ਵਾਪਸ ਪਰਤ ਚੁੱਕੇ ਹਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਦਿਵਾਲੀ ਦੀ ਰਾਤ 23 ਲੋਕ ਪਟਾਕਿਆਂ ਨਾਲ ਝੁਲਸੇਦ
Leave a review
Reviews (0)
This article doesn't have any reviews yet.