ਨਕੋਦਰ: ਗੱਲ ਕਰਦੇ ਆ ਤੇਜ਼ੀ ਨਾਲ ਵਾਇਰਲ ਹੋ ਰਹੀ ਜਲੰਧਰ ਦੇ ਸ਼ਹਿਰ ਨਕੋਦਰ ਦੇ ਮੁਹੱਲੇ ਭੱਲਿਆ ਦੀ ਇੱਕ ਗਲੀ ਵਿੱਚ ਬਣੀ ਘਰ ਦੀ ਥੜ੍ਹੀ ਦੀ ਤਸਵੀਰ ਦੀ, ਇਹ ਤਸਵੀਰ ਹੈ ਨਗਰ ਕੌਂਸਲ ਦੀ ਪ੍ਰਵਾਹ ਕੀਤੇ ਵਗੈਰ ਮਨ ਮਰਜ਼ੀ ਨਾਲ ਲੋੜ ਤੋਂ ਵੱਧ ਲੰਬੀ ਦਹਲੀਜ਼ ਦੀ ਥੜੀ ਬਣਾਉਣ ਦੀ ਜੋ ਕਿ ਲਗਭਗ 3 ਫੁੱਟ ਸਰਕਾਰੀ ਸੜਕ ਤੇ ਕਾਬਜ਼ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੁਹੱਲੇ ਦੇ ਇਸ ਵਸਨੀਕ ਨੇ ਲੋਕਾਂ ਲਈ ਆਵਾਜਾਈ ਦੀ ਪ੍ਰੇਸ਼ਾਨੀ ਦਾ ਸਾਧਨ ਤਿਆਰ ਕੀਤਾ ਹੈ, ਇੰਨੀ ਅੱਗੇ ਵਧੀ ਹੋਈ ਥੜੀ ਰਾਤ ਬਰਾਤੇ ਕਿਸੇ ਵੀ ਦੋ ਪਹੀਆ ਵਾਹਨ ਨੂੰ ਅਤੇ ਉਸਦੇ ਚਾਲਕ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਵਸਨੀਕ ਨੇ ਤਾਂ ਗੈਰ ਜਿੰਮੇਵਾਰਾਨਾ ਨਾਗਰਿਕ ਦੀ ਹਰਕਤ ਤਾਂ ਕੀਤੀ ਹੀ ਹੈ, ਪ੍ਰੰਤੂ ਨਗਰ ਕੌਂਸਲ ਅਧਿਕਾਰੀਆਂ ਵਲੋਂ ਇਸ ਗੱਲ ਨੂੰ ਅਣਦੇਖੇ ਕਰਨਾ ਸਰਾਸਰ ਆਪਣੇ ਪਦ ਪ੍ਰਤੀ ਗੱਦਾਰੀ ਹੈ ਅਤੇ ਨਗਰ ਦੇ ਖਾਦੇ ਨਮਕ ਨਾਲ ਹਰਾਮੀ ਹੈ। ਪਤਾ ਨਹੀਂ ਇਹ ਅਧਿਕਾਰੀ ਆਪਣੇ ਅਹੁਦੇ ਪ੍ਰਤੀ ਗੈਰ ਜਿੰਮੇਵਾਰ ਹਨ, ਜਾਂ ਭ੍ਰਿਸ਼ਟ ਹਨ! ਅਗਰ ਇਹ ਨਜ਼ਾਇਜ ਉਸਾਰੀਆਂ ਇਨ੍ਹਾਂ ਅਫ਼ਸਰਾਂ ਦੀ ਗੈਰ ਜਿੰਮੇਵਾਰਾਨਾ ਹਰਕਤਾਂ ਦਾ ਨਤੀਜਾ ਹਨ ਤਾਂ ਉੱਚ ਅਧਿਕਾਰੀਆਂ ਨੂੰ ਤੁਰੰਤ ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਜਾਂ ਬਰਖਾਸਤ ਕਰ ਦੇਣਾ ਚਾਹੀਦਾ ਹੈ, ਕਿਉਂਕਿ ਅਜਿਹੇ ਲਾਪਰਵਾਹ ਅਧਿਕਾਰੀ ਨਗਰ ਕੌਂਸਲ ਦਾ, ਪ੍ਰਸ਼ਾਸਨ ਦਾ, ਰਾਜ ਸਰਕਾਰ ਦਾ ਅਤੇ ਸਭਤੋਂ ਵੱਧ ਜਨਤਾ ਦੇ ਟੈਕਸ ਦੀ ਖ਼ਾਦੀ ਰੋਟੀ ਦਾ ਨਾਮ ਬਦਨਾਮ ਕਰ ਰਹੇ ਨੇ। ਗੱਲ ਏਥੇ ਹੀ ਖਤਮ ਨਹੀਂ ਹੋ ਜਾਂਦੀ ਸ਼ਹਿਰ ਅੰਦਰ ਚਲ ਰਹੀ ਸਰਕਾਰੀ ਜਗ੍ਹਾ ਤੇ ਇਮਾਰਤਾਂ ਦੀ ਉਸਾਰੀ ਵੇਲੇ ਹੋ ਰਹੇ ਕਬਜ਼ਿਆਂ ਦੀ ਵੀ ਹੈ, ਜੋਕਿ ਇੱਕ ਵੱਖਰੇ ਤਰ੍ਹਾ ਦਾ ਮਾਫੀਆਂ ਬਣਦਾ ਜਾ ਰਿਹਾ ਹੈ। ਅਸੀਂ ਜਲਦ ਕੁਝ ਅਜਿਹੀਆਂ ਇਮਾਰਤਾਂ ਦਾ ਸੱਚ ਸਾਹਮਣੇ ਲਿਆਵਾਂਗੇ ਜਿਨ੍ਹਾਂ ਨੇ ਸਰਕਾਰੀ ਸਨਅਤੀ ਅਤੇ ਰਿਹਾਇਸ਼ੀ ਉਸਾਰੀ ਲਈ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਨੇ। ਇਨ੍ਹਾਂ ਉਸਾਰੀਆਂ ਦੌਰਾਨ ਹੋਏ ਸਰਕਾਰੀ, ਗੈਰ ਸਰਕਾਰੀ ਘਪਲਿਆਂ ਅਤੇ ਕਿਸ ਅਫ਼ਸਰ ਨੇ ਕਿਸ ਉਸਾਰੀ ਲਈ ਕੀ ਤਿਕੜਬਾਜ਼ੀ ਕੀਤੀ ਹੈ, ਕਿਸ ਨੇ ਕਿੱਥੇ ਚੁੰਝ ਗਿਲੀ ਕੀਤੀ.. ਸਾਰੇ ਖੁਲਾਸੇ ਕਰਾਂਗੇ। ਫੀਡਫਰੰਟੀਅਰ ਹਲਕਾ ਵਿਧਾਇਕਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਕਿ ਅਗਰ ਵਕੇਹੀ ਇੱਕ ਸਾਫ ਸੁਥਰਾ ਤੇ ਲੋਕ ਪੱਖੀ ਰਾਜ ਬਣਾਉਣਾ ਹੈ ਤਾਂ ਅਜਿਹੀਆਂ ਕੁਤਾਹੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਆਪਣੀ ਜਿੰਮੇਵਾਰੀ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ, ਗੈਰ-ਜ਼ਿੰਮੇਵਾਰ ਨਗਰ ਨਿਵਾਸੀਆਂ ਤੇ ਉਚਿਤ ਦੰਡਧਾਰਾ ਅਧੀਨ ਕਾਰਵਾਈ ਕੀਤੀ ਜਾਵੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਗਰ ਕੌਂਸਲ ਨਕੋਦਰ ਨੂੰ ਛਿੱਕੇ ਤੇ ਟੰਗਦੀ ਬੇਪਰਵਾਹੀ ਦੀ ਤਸਵੀਰਨ
Leave a review
Reviews (0)
This article doesn't have any reviews yet.