ਸਿਆਣੇ ਕਹਿੰਦੇ ਨੇ ਕਿ ਜੇਕਰ ਅਸੀਂ ਕਿਸੇ ਦਾ ਕੁੱਝ ਚੰਗਾ ਨਹੀਂ ਕਰ ਸਕਦੇ ਤਾਂ ਸਾਨੂੰ ਉਸਦਾ ਬੁਰਾ ਵੀ ਨਹੀਂ ਕਰਨਾ ਚਾਹੀਦਾ, ਅਗਰ ਤੁਸੀ ਕਿਸੇ ਦੇ ਕੀਤੇ ਕੰਮ ਦੀ ਵਡਿਆਈ ਨਹੀਂ ਕਰ ਸਕਦੇ ਤਾਂ ਨਿਖੇਧੀ ਵੀ ਨਾ ਕਰੋ, ਪਰ ਸਿਆਣਿਆ ਦੀਆਂ ਇਹ ਗੱਲਾਂ ਹੁਣ ਕੇਵਲ ਗੱਲਾਂ ਬਣਕੇ ਰਹਿ ਗਈਆਂ ਨੇ। ਪਿਛਲੇ ਦਿਨੀਂ ਇੱਕ ਮਾਮਲਾ ਸਾਮ੍ਹਣੇ ਆਇਆ ਕਿ ਨਕੋਦਰ ਦੇ ਸਿਵਲ ਹਸਪਤਾਲ ਕੋਲ ਸਥਿਤ ਰਵਿਦਾਸ ਧਾਮ ਵਿਖੇ ਸ਼ਸ਼ੋਭਿਤ ਕੀਤੀ ਗਈ ਬਾਬਾ ਸਾਹੇਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੱਧਰੇ ਰੱਖੀ ਗਈ ਸੀ, ਨੂੰ ਨਕੋਦਰ ਦੇ ਹੀ ਇੱਕ ਗੁਰੂ ਪ੍ਰੇਮੀ, ਬਾਬਾ ਸਾਹੇਬ ਮੰਨਣ ਵਾਲੇ ਸ਼੍ਰੀ ਜਗਦੀਸ਼ ਕਲੇਰ ਨੇ ਆਪਣੀ ਕਮਾਈ ਵਿੱਚੋ ਖਰਚਾ ਕਰਕੇ ਬਾਬਾ ਸਾਹੇਬ ਦੀ ਇਸ ਇਸ ਪ੍ਰਤਿਮਾ ਉੱਪਰ ਛੱਤਰ ਬਣਵਾਇਆ ਤਾਂ ਜੋ ਪੰਛੀ ਉਸਨੂੰ ਗੰਦਾ ਨਾ ਕਰ ਸਕਣ। ਪ੍ਰੰਤੂ ਰਵਿਦਾਸ ਧਾਮ ਵਿੱਚ ਸਫਾਈ ਸੇਵਾਦਾਰ ਦੁਆਰਾ ਅਦਾਰਾ ਫੀਡਫਰੰਟ ਨੂੰ ਜਾਣਕਾਰੀ ਦਿੱਤੀ ਗਈ ਇਥੋਂ ਦੇ ਹੀ ਇੱਕ ਕਾਂਗਰਸੀ ਆਗੂ ਲਗਾਤਾਰ ਉਸਨੂੰ ਇਹ ਕਹਿ ਕਹਿ ਕੇ ਪ੍ਰੇਸ਼ਾਨ ਕਰ ਰਿਹਾ ਹੈ ਕਿ ਇਹ ਛੱਤਰੀ ਕਿਉ ਲੱਗਣ ਦਿੱਤੀ। ਸੇਵਾਦਾਰ ਨੇ ਅਗਰ ਕਿਹਾ ਕਿ ਇਸ ਨਾਲ ਕਿਸੇ ਨੂੰ ਕਿ ਮਤਲਬ ਇੱਕ ਸੱਜਣ ਨੇ ਇੱਕਲੇ ਪੈਸੇ ਲਾਕੇ ਅਗਰ ਕੋਈ ਚੀਜ਼ ਬਣਾਈ ਹੈ ਤਾਂ ਕਿਸੇ ਨੂੰ ਕਿ ਇਤਰਾਜ਼। ਕਾਂਗਰਸੀ ਆਗੂ ਨੇ ਉਸ ਦਾਨੀ ਸੱਜਣ ਦੀ ਸ਼ਰਧਾ ਦਾ ਮਜ਼ਾਕ ਬਣਾਉਂਦਿਆਂ ਕਿਹਾ ਕਿ ਜੇਕਰ ਲਗਾਉਣੀ ਹੀ ਸੀ ਤਾਂ ਵੱਡਾ ਛੱਤਰ ਲਗਵਾਉਂਦਾ ਆ ਕਿ ਪਿੱਦੀ ਜਿਹੀ ਛੱਤਰੀ ਲਗਵਾ ਦਿੱਤੀ, ਨਾ ਜੱਚਦੀ ਆ ਨਾ ਕੰਮ ਦੀ ਆ..। ਸੇਵਾਦਾਰ ਨੇ ਫ਼ੀਡਫਰੰਟ ਨੂੰ ਦੱਸਿਆ ਕਿ ਇਹ ਵਿਅਕਤੀ ਜਦੋਂ ਕਦੋਂ ਉਸਨੂੰ ਬੁਰਾ ਭਲਾ ਕਹਿਣ ਲੱਗ ਜਾਂਦਾ ਹੈ ਅਤੇ ਕੋਸਦਾ ਹੈ ਕਿ ਉਸਨੇ ਇਹ ਛੱਤਰੀ ਕਿਉ ਲੱਗਣ ਦਿੱਤੀ। ਇਥੇ ਦੱਸਣਾ ਚਾਵਾਂਗੇ ਕਿ ਇਹ ਸਟੈਚੂ (ਪ੍ਰਤਿਮਾ) ਨਕੋਦਰ ਅੰਦਰ ਪਹਿਲੀ ਵਾਰੀ ਸਥਾਪਿਤ ਕੀਤੀ ਗਈ ਬਾਬਾ ਸਾਹੇਬ ਦੀ ਪ੍ਰਤਿਮਾ ਹੈ, ਜਿਸਨੂੰ ਸਾਲਾਂ ਪਹਿਲਾਂ ਅੰਬੇਡਕਰ ਚੌਂਕ ਵਿੱਚ ਰੱਖਿਆ ਗਿਆ ਸੀ। ਧਾਂਤ ਦੇ ਬਣੇ ਸਟੈਚੂ ਤੋਂ ਬਾਅਦ ਇਸਨੂੰ ਗੁਰੂ ਰਵਿਦਾਸ ਧਾਮ ਗੁਰੂਦੁਆਰੇ ਵਿੱਚ ਇੱਕ ਪਾਸੇ ਸ਼ਸ਼ੋਭਿਤ ਕੀਤਾ ਗਿਆ ਹੈ ਅਤੇ ਪੂਰਨ ਦੇਖਭਾਲ ਕੀਤੀ ਜਾ ਰਹੀ ਹੈ।
ਗੱਲ ਬਹੁਤ ਦੁੱਖ ਪਹੁੰਚਾਉਣ ਵਾਲੀ ਹੈ ਕਿ ਅਸੀਂ ਕੁੱਝ ਕਰਨਾ ਤਾਂ ਦੂਰ ਕਿਸੇ ਦੇ ਕੀਤੇ ਤੇ ਉਂਗਲ ਚੁੱਕਣੀਆਂ ਸਾਡਾ ਸੁਭਾਅ ਹੀ ਬਣਦਾ ਜਾ ਰਿਹਾ ਹੈ। ਅਗਰ ਸਾਨੂੰ ਸਵਾਲ ਕਰਨ ਜਾਂ ਉਂਗਲਾਂ ਚੁੱਕਣ ਦਾ ਏਨਾ ਹੀ ਸ਼ੌਕ ਪੈ ਗਿਆ ਹੈ ਤਾਂ ਕਿਉ ਨਹੀ ਜਾਇਜ਼ ਜਾਂ ਅਨੈਤਿਕ ਗੱਲਾਂ ਜਾਂ ਹਰਕਤਾਂ ਤੇ ਸਵਾਲ ਚੁੱਕਦੇ। ਜ਼ਿਆਦਾ ਦੂਰ ਕੀ ਜਾਣਾ ਨਕੋਦਰ ਵਿੱਚ ਹੀ ਅੰਬੇਡਕਰ ਚੌਂਕ ਵਿੱਚ ਸ਼ਸ਼ੋਭਿਤ ਬਾਬਾ ਸਾਹੇਬ ਦਾ ਸਟੈਚੂ ਜਿਸਦਾ ਸੁੰਦਰੀਕਰਨ ਜ਼ੋਰਾਂ ਤੇ ਚੱਲ ਰਿਹਾ ਹੈ। ਸਭ ਕੁਝ ਵਧੀਆ ਹੈ ਪ੍ਰੰਤੂ ਨੋਟਿਸ ਕੀਤਾ ਗਿਆ ਕਿ 14 ਅਪ੍ਰੈਲ 2022 ਤੱਕ ਇਸ ਸਟੈਚੂ ਤੇ ਐਨਕਾਂ ਨਹੀਂ ਲਗਾਈਆਂ ਗਈਆਂ ਸਨ। ਕਿਸੇ ਸੂਝਵਾਨ ਵਿਅਕਤੀ ਨੇ ਇੱਕ ਐਨਕ ਸਟੈਚੂ ਦੇ ਪਹਿਨਾਈ। ਪਰ ਦੋ ਦਿਨ ਪਹਿਲਾਂ ਦੇਖਿਆ ਗਿਆ ਕਿ ਉਹ ਐਨਕ ਗਾਇਬ ਹੈ। ਹੁਣ ਕਿ ਕੋਈ ਕਾਂਗਰਸੀ, ਆਪ ਜਾਂ ਅਕਾਲੀ, ਬਸਪਾ ਆਗੂ ਇਹ ਦੇਖ ਨਹੀਂ ਸਕਿਆ ਜਾਂ ਦੇਖ ਕੇ ਅਣਡਿੱਠ ਕਰ ਦਿੱਤਾ? ਇਥੇ ਕਿਉ ਨਹੀਂ ਸਵਾਲ ਕੀਤਾ ਗਿਆ ਕਿ ਏਨੇ ਗਿਆਨੀ, ਵਿਦਿਆ ਦੀ ਮਹੱਤਤਾ ਦੇ ਪ੍ਰਤੀਕ, ਸੰਵਿਧਾਨ ਰਚੇਤਾ ਦੀ ਸ਼ਾਨ ਅਤੇ ਪਹਿਚਾਣ ਉਹਨਾਂ ਦੀਆਂ ਐਨਕਾਂ ਕਿਉ ਨਹੀ ਹਨ? ਇੱਕ ਨਿਰਦੋਸ਼ ਅਤੇ ਸਾਧਾਰਨ ਕਾਮੇ ਤੇ ਫੋਕਾ ਰੋਹਬ ਪਾਇਆ ਜਾ ਸਕਦਾ ਹੈ ਪ੍ਰੰਤੂ ਜੋ ਜਾਇਜ਼ ਹੈ ਉਸ ਲਈ ਆਵਾਜ਼ ਉਠਾਉਣਾ ਸਾਥੋਂ ਹੁੰਦਾ ਨਹੀਂ। ਫੀਡਫਰੰਟੀਅਰ ਇਲਾਕੇ ਦੇ ਸੂਝਵਾਨ ਅਤੇ ਬਾਬਾ ਸਾਹੇਬ ਨਾਲ ਸੰਬੰਧਿਤ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦਾ ਹੈ ਕਿ ਇਨ੍ਹਾਂ ਦੋਹਾਂ ਮਾਮਲਿਆਂ ਵੱਲ ਧਿਆਨ ਦਿੱਤਾ ਜਾਵੇ ਅਤੇ ਯੋਗ ਹੱਲ ਲੱਭਿਆ ਜਾਵੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਕੋਦਰ ਅੰਦਰ ਬਾਬਾ ਸਾਹੇਬ ਦੇ ਸਟੈਚੁਆਂ ਨਾਲ ਆਹ ਹੋ ਕੀ ਰਿਹਾ ਹੈ?ਨ
Leave a review
Reviews (0)
This article doesn't have any reviews yet.