ਨਕੋਦਰ/ਸਰਵਨ ਹੰਸ: ਸਲਾਨਾ ਜੋੜ ਮੇਲਾ ਦਰਬਾਰ ਧੰਨ ਧੰਨ ਗੁੱਗਾ ਜਾਹਰ ਪੀਰ ਜੀ ਅਲਮਸਤ ਬਾਪੂ ਗੁੱਗੂ ਬਾਦਸ਼ਾਹ ਜੀ ਦੀ ਯਾਦ ਦੇ ਵਿਚ ਕਰਵਾਇਆ ਗਿਆ। ਪਿੰਡ ਟਾਹਲੀ ਨੇੜੇ ਸਰੀਂਹ ਸ਼ੰਕਰ ਜਿਲ੍ਹਾ ਜਲੰਧਰ ਵਿਖੇ। ਗੱਦੀ ਨਸ਼ੀਨ ਬੀਬੀ ਕਾਜਲ ਕਾਦਰੀ ਨੇ ਦਸਿਆ ਕਿ ਇਹ ਮੇਲਾ ਪਿਛਲੇ 13 ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ। ਪਹਿਲੇ ਨਰਾਤੇ ਰਾਤ ਨੂੰ ਗੁੱਗਾ ਜਾਹਰ ਪੀਰ ਜੀ ਜੋੜੀ ਕਰਵਾਈ ਜਾਂਦੀ ਹੈ । ਦੂਜੇ ਨਰਾਤੇ ਸਵੇਰ ਨੂੰ ਪੰਜਾਬੀ ਸਟੇਜ ਕਲਾਕਾਰਾਂ ਦੀ ਲਗਵਾਈ ਜਾਂਦੀ ਹੈ ਤੇ ਸ਼ਾਮ ਨੂੰ ਸ਼ਿੰਝ ਮੇਲਾ ਕਰਵਾਇਆ ਜਾਂਦਾ ਹੈ ਤੇ ਰਾਤ ਨੂੰ ਬਾਬਾ ਜੀ ਦੀਆ ਨਕਲਾਂ ਤੇ ਸੂਫ਼ੀ ਕਵਾਲੀਆਂ ਨਾਲ ਮੇਲੇ ਦੀ ਸਮਾਪਤੀ ਕੀਤੀ ਜਾਂਦੀ ਹੈ। ਇਸ ਵਾਰ ਜਿਆਦਾ ਮੀਂਹ ਹੋਣ ਕਾਰਨ ਸਵੇਰ ਦੀ ਕਲਾਕਾਰਾਂ ਦੀ ਸਟੇਜ ਨਹੀਂ ਲਗਵਾਈ ਗਈ ਤੇ ਇਸ ਲਈ ਮੈਂ ਸੱਦੇ ਹੋਏ ਕਲਾਕਾਰਾਂ ਤੋਂ ਮਾਫੀ ਚਾਹੁੰਦੀ ਹਾਂ। ਰਾਤ ਨੂੰ ਗੁੱਗਾ ਜਾਹਰ ਜੀ ਤੇ ਅਲਮਸਤ ਬਾਪੂ ਗੁੱਗੂ ਬਾਦਸ਼ਾਹ ਜੀ ਦੀ ਮਹਿਫ਼ਿਲ ਲਗਵਾਈ ਗਈ ਜਿਹਦੇ ਵਿਚ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ ਪਹੁੰਚੇ ਤੇ ਓਹਨਾ ਨੇ ਆਪਣੇ ਧਾਰਮਿਕ ਗੀਤਾਂ ਨਾਲ ਪਹੁੰਚੇ ਹੋਏ ਫੱਕਰ ਫ਼ਕੀਰਾਂ ਦਾ ਦਿਲ ਮੋਹ ਲਿਆ ਤੇ ਸਾਧ ਸੰਗਤ ਵੀ ਬਹੁਤ ਖੁਸ਼ ਹੋਈ। ਗਾਇਕ ਜੋੜੀ ਤੋਂ ਬਾਅਦ ਸਨੀ ਸਮੀਰ ਤੇ ਬੀਬੀ ਗੁਲਾਬੋ ਨੇ ਵੀ ਬਹੁਤ ਸੋਹਣਾ ਗਾਇਆ। ਮੇਲੇ ਵਿੱਚ ਪਹੁੰਚੇ ਐਸੋਸੀਸ਼ਨ ਪ੍ਰਧਾਨ ਬਾਬਾ ਬਾਲੀ ਸਰਕਾਰ ਮਲਸੀਆਂ ਵਾਲੇ ਤੇ ਬਾਬਾ ਸਾਬੀ ਸ਼ਾਹ ਜੀ ਮੰਡਾ ਵਾਲੇ ਤੇ ਬਾਬਾ ਸੁਖਦੇਵ ਸ਼ਾਹ ਜੀ ਪਿੰਡ ਜੱਲੋਵਾਲ ਦਰਬਾਰ ਬਾਬਾ ਰੋਡੇ ਸ਼ਾਹ ਜੀ ਤੋਂ ਤੇ ਬਾਬਾ ਮੁਖਤਿਆਰ ਸ਼ਾਹ ਜੀ ਦਰਬਾਰ ਬਾਬਾ ਲੱਖ ਦਾਤਾ ਲਾਲਾ ਵਾਲੀ ਸਰਕਾਰ ਮਲਸੀਆਂ ਵਾਲੇ ਤੇ ਮੇਲੇ ਵਿਚ ਹੋਰ ਵੀ ਸਾਧ ਸੰਗਤ ਪਹੁੰਚੀ। ਤੇ ਮੇਲੇ ਵਿਚ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਤੇ ਪਹੁੰਚੀ ਹੋਈ ਸਾਧ ਸੰਗਤ ਤੇ ਪੰਜਾਬ ਦੇ ਪਹੁੰਚੇ ਪੱਤਰਕਾਰਾਂ ਦਾ ਕੀਤਾ ਧੰਨਵਾਦ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਸਲਾਨਾ ਜੋੜ ਮੇਲਾ ਦਰਬਾਰ ਧੰਨ ਧੰਨ ਬਾਬਾ ਗੁੱਗਾ ਜਾਹਰ ਪੀਰ ਜੀ ਤੇ ਅਲਮਸਤ ਬਾਪੂ ਗੁੱਗੂ ਬਾਦਸ਼ਾਹ ਜੀਸ
Leave a review
Reviews (0)
This article doesn't have any reviews yet.