ਨਗਰ ਨਿਗਮ ਚੋਣਾਂ ਲਈ ਸਿਆਸੀ ਹਲਚਲ ਤੇਜ਼ ਹੋਣ ਦੇ ਨਾਲ-ਨਾਲ ਨਿਗਮ ਪ੍ਰਸ਼ਾਸਨ ਵੀ ਪ੍ਰਬੰਧਾਂ ‘ਚ ਰੁੱਝ ਗਿਆ ਹੈ। ਨਗਰ ਨਿਗਮ ਨੇ ਸਾਰੇ ਨਵੇਂ 85 ਵਾਰਡਾਂ ‘ਚ ਨੋਡਲ ਅਫਸਰ ਨਿਯੁਕਤ ਕਰ ਦਿੱਤੇ ਹਨ। ਇਹ ਨੋਡਲ ਅਫਸਰ ਆਪੋ-ਆਪਣੇ ਵਾਰਡ ਦੇ ਇਲਾਕੇ ‘ਚ ਹਰੇਕ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਿਬੇੜੇ ਲਈ ਉਸੇ ਤਰ੍ਹਾਂ ਕੰਮ ਕਰਨਗੇ ਜਿਸ ਤਰ੍ਹਾਂ ਕੌਂਸਲਰ ਕਰਦੇ ਹਨ। ਇਲਾਕੇ ਦੇ ਲੋਕ ਸੜਕ, ਸਫਾਈ, ਸੀਵਰੇਜ, ਪਾਣੀ, ਪਾਰਕ, ਸਟਰੀਟ ਲਾਈਟਾਂ ਸਮੇਤ ਹਰੇਕ ਤਰ੍ਹਾਂ ਦੀਆਂ ਮੁਸ਼ਕਲਾਂ ਇਨ੍ਹਾਂ ਨੂੰ ਦੱਸ ਸਕਦੇ ਹਨ। ਵਾਰਡ ‘ਚ ਹਰੇਕ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਨੋਡਲ ਅਫਸਰਾਂ ਦੀ ਹੋਵੇਗੀ। ਨਗਰ ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਵਿਧਾਨ ਸਭਾ ਇਲਾਕੇ ਦੇ ਆਧਾਰ ‘ਤੇ ਇਸ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਆਪੋ-ਆਪਣੇ ਜ਼ੋਨਲ ਏਰੀਏ ‘ਚ ਆਉਣ ਵਾਲੇ ਵਾਰਡ ਦੇ ਨੋਡਲ ਅਧਿਕਾਰੀਆਂ ਦੇ ਕੰਮ ਦੀ ਮਾਨੀਟਰਿੰਗ ਜ਼ੋਨਲ ਕਮਿਸ਼ਨਰ ਕਰਨਗੇ। ਨਿਗਮ ਕਮਿਸ਼ਨਰ ਨੇ ਇਹ ਨਿਰਦੇਸ਼ ਵੀ ਜਾਰੀ ਕਰ ਦਿੱਤਾ ਹੈ ਕਿ ਸਾਰੇ ਨੋਡਲ ਅਫਸਰ ਉਨ੍ਹਾਂ ਨੂੰ ਰੋਜ਼ਾਨਾ ਆਉਣ ਵਾਲੀਆਂ ਸ਼ਿਕਾਇਤਾਂ ਤੇ ਉਸ ਦੇ ਹੱਲ ਲਈ ਕੀਤੇ ਗਏ ਯਤਨਾਂ ਦੀ ਜਾਣਕਾਰੀ ਵੀ ਦੇਣਗੇ। ਨਿਗਮ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਸਟਾਫ ਨੂੰ ਨੋਡਲ ਅਫਸਰ ਦੀ ਜ਼ਿੰਮੇਵਾਰੀ ਸੌਂਪੀ ਹੈ। ਵੈਸਟ ਹਲਕੇ ‘ਚ ਵਧੀਕ ਕਮਿਸ਼ਨਰ ਡਾ. ਸ਼ਿਖਾ ਭਗਤ, ਜਲੰਧਰ ਕੈਂਟ ਵਿਧਾਨ ਸਭਾ ‘ਚ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ, ਨਾਰਥ ਵਿਧਾਨ ਸਭਾ ਹਲਕੇ ‘ਚ ਜੁਆਇੰਟ ਕਮਿਸ਼ਨ ਗੁਰਵਿੰਦਰ ਕੌਰ ਰੰਧਾਵਾ ਤੇ ਸੈਂਟਰਲ ਹਲਕੇ ‘ਚ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਨੋਡਲ ਅਫਸਰਾਂ ਦੇ ਕੰਮ ਦੀ ਮਾਨੀਟਰਿੰਗ ਕਰਨਗੇ। ਇਸ ਦਾ ਮਕਸਦ ਨਵੇਂ ਬਣੇ ਵਾਰਡਾਂ ‘ਚ ਵਿਕਾਸ ਦੇ ਨਾਲ ਹੀ ਲੋਕਾਂ ਦੀਆਂ ਨਿਗਮ ਦੀਆਂ ਜੁੜੀਆਂ ਸੇਵਾਵਾਂ ਨੂੰ ਬਿਹਤਰ ਢੰਗ ਨਾਲ ਪਹੁੰਚਾਉਣਾ ਹੈ। ਜਦੋਂ ਤੱਕ ਨਗਰ ਨਿਗਮ ਦੇ ਨਵੇਂ ਹਾਊਸ ਦਾ ਗਠਨ ਨਹੀਂ ਹੁੰਦਾ ਉਦੋਂ ਤੱਕ ਨੋਡਲ ਅਫਸਰਾਂ ‘ਤੇ ਵਾਰਡ ਦੀ ਜ਼ਿੰਮੇਵਾਰੀ ਰਹੇਗੀ।
ਕਾਂਗਰਸ ਦੇ ਪਹਿਲੇ ਦਿਨ ਟਿਕਟਾਂ ਲਈ 40 ਤੋਂ ਜ਼ਿਆਦਾ ਦਾਅਵੇਦਾਰ ਆਏ ਸਾਹਮਣੇ
ਨਗਰ ਨਿਗਮ ਚੋਣਾਂ ਦੀ ਤਿਆਰੀ ਨੂੰ ਲੈ ਕੇ ਕਾਂਗਰਸ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਬੁੱਧਵਾਰ ਤੋਂ ਟਿਕਟਾਂ ਦੇ ਚਾਹਵਾਨਾਂ ਨੂੰ ਬਿਨੈ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਬੁੱਧਵਾਰ ਨੂੰ ਪਹਿਲੇ ਦਿਨ ਕਰੀਬ 40 ਦਾਅਵੇਦਾਰਾਂ ਨੇ ਕਾਂਗਰਸ ਭਵਨ ਤੋਂ ਬਿਨੈ ਪੱਤਰ ਪ੍ਰਰਾਪਤ ਕੀਤੇ ਹਨ। ਜੋ ਵੀ ਟਿਕਟ ਲਈ ਬਿਨੈ ਕਰੇਗਾ ਉਸ ਨੂੰ ਬਿਨੈ ਫਾਰਮ ਦੇ ਨਾਲ ਫੀਸ ਵੀ ਜਮ੍ਹਾਂ ਕਰਵਾਉਣੀ ਪਵੇਗੀ। ਕਾਂਗਰਸ ਨੇ ਰਾਖਵੇਂ ਵਾਰਡਾਂ ਦੇ ਦਾਅਵੇਦਾਰਾਂ ਲਈ 5 ਹਜ਼ਾਰ ਰੁਪਏ ਤੇ ਜਨਰਲ ਸ਼੍ਰੇਣੀ ਵਾਰਡ ‘ਚ 10 ਹਜ਼ਾਰ ਰੁਪਏ ਫੀਸ ਰੱਖੀ ਹੈ। ਹਾਲਾਂਕਿ ਫੀਸ ਦੀ ਰਕਮ ਨੂੰ ਲੈ ਕੇ ਦਾਅਵੇਦਾਰਾਂ ‘ਚ ਰੋਸ ਵੀ ਹੈ। ਪਿਛਲੀ ਵਾਰ ਨਿਗਮ ਚੋਣਾਂ ‘ਚ ਐੱਸਸੀ ਵਾਰਡ ‘ਚ 500 ਰੁਪਏ ਤੇ ਜਨਰਲ ਵਾਰਡ ‘ਚ ਇਕ ਹਜ਼ਾਰ ਰੁਪਏ ਫੀਸ ਰੱਖੀ ਸੀ। ਕਾਂਗਰਸ ਭਵਨ ‘ਚ ਬੁੱਧਵਾਰ ਨੂੰ ਪਾਰਟੀ ਆਗੂਆਂ ਨੇ ਨਿਗਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਵੀ ਕੀਤੀ। ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਪਵਨ ਕੁਮਾਰ ਨੇ ਦਾਅਵੇਦਾਰਾਂ ਤੇ ਸਾਬਕਾ ਕੌਂਸਲਰਾਂ ਤੋਂ ਵਾਰਡਾਂ ਦੇ ਨਵੇਂ ਇਲਾਕਿਆਂ ਨੂੰ ਲੈ ਕੇ ਚਰਚਾ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਨੇ ਪਾਰਟੀ ਵਿਧਾਇਕਾਂ ਤੇ ਸੀਨੀਅਰ ਆਗੂਆਂ ਨਾਲ ਰਣਨੀਤੀ ‘ਤੇ ਚਰਚਾ ਕੀਤੀ। ਰਾਜਿੰਦਰ ਬੇਰੀ ਨੇ ਕਿਹਾ ਕਿ ਚੋਣਾਂ ਲੜਨ ਨੂੰ ਲੈ ਕੇ ਵਰਕਰਾਂ ‘ਚ ਉਤਸ਼ਾਹ ਹੈ। ਉਥੇ, ਭਾਜਪਾ, ਅਕਾਲੀ-ਬਸਪਾ ‘ਚ ਨਿਗਮ ਚੋਣਾਂ ਨੂੰ ਲੈ ਕੇ ਹਾਲੇ ਤੱਕ ਕੋਈ ਹਲਚਲ ਨਜ਼ਰ ਨਹੀਂ ਆਈ ਹੈ ਪਰ ਅਗਲੇ ਇਕ-ਦੋ ਦਿਨਾਂ ‘ਚ ਸਾਰੇ ਸਿਆਸੀ ਪਾਰਟੀਆਂ ਸਰਗਰਮ ਹੋ ਸਕਦੀਆਂ ਹਨ।
ਨਗਰ ਨਿਗਮ ਤੋਂ ਨੋ ਡਿਊ ਸਰਟੀਫਿਕੇਟ ਦੀ ਜਾਣਕਾਰੀ ਲੈਣ ਪੁੱਜੇ ਲੋਕ
ਨਵੰਬਰ ਦੇ ਆਖਰੀ ਮਹੀਨੇ ‘ਚ ਚੋਣਾਂ ਦੀ ਉਮੀਦ ਦੇ ਨਾਲ ਹੀ ਦਾਅਵੇਦਾਰਾਂ ਨੇ ਨਗਰ ਨਿਗਮ ਤੋਂ ਨੋ ਡਿਊ ਸਰਟੀਫਿਕੇਟ ਲੈਣ ਦੀ ਜਾਣਕਾਰੀ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਚੋਣਾਂ ‘ਚ 500 ਦੇ ਕਰੀਬ ਉਮੀਦਵਾਰ ਮੈਦਾਨ ‘ਚ ਹੋ ਸਕਦੇ ਹਨ ਤੇ ਇਨ੍ਹਾਂ ਸਾਰਿਆਂ ਨੂੰ ਨਗਰ ਨਿਗਮ ਤੋਂ ਨੋ ਡਿਊ ਸਰਟੀਫਿਕੇਟ ਲੈਣਾ ਪਵੇਗਾ। ਬੁੱਧਵਾਰ ਨੂੰ ਕਈ ਆਗੂ ਨਗਰ ਨਿਗਮ ਦਫ਼ਤਰ ‘ਚ ਇਸ ਸਬੰਧੀ ਜਾਣਕਾਰੀ ਦੇਣ ਪੁੱਜੇ। ਨਾਮਜ਼ਦਗੀ ਦਾਖਲ ਕਰਨ ਸਮੇਂ ਉਮੀਦਵਾਰ ਨਗਰ ਨਿਗਮ ਤੋਂ ਪ੍ਰਰਾਪਤ ਨੋ ਡਿਊ ਸਰਟੀਫਿਕੇਟ ਵੀ ਜਮ੍ਹਾਂ ਕਰਵਾਉਣੀ ਪੈਂਦਾ ਹੈ। ਇਹ ਸਰਟੀਫਿਕੇਟ ਦੱਸਦਾ ਹੈ ਕਿ ਚੋਣ ਲੜਨ ਵਾਲੇ ਦਾ ਨਗਰ ਨਿਗਮ ਦੇ ਪਾਣੀ, ਸੀਵਰੇਜ, ਪ੍ਰਰਾਪਰਟੀ ਟੈਕਸ, ਬਿਲਡਿੰਗ ਵਿਭਾਗ ਜਾਂ ਹੋਰ ਵਿਭਾਗਾਂ ਦਾ ਕੋਈ ਵੀ ਬਕਾਇਆ ਨਹੀਂ ਹੈ। ਨਿਗਮ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਵੀ ਸਟਾਫ ਦੀ ਡਿਊਟੀ ਲਾਉਣੀ ਪਵੇਗੀ।
—
ਨੋਡਲ ਅਫਸਰਾਂ ਦੀ ਸੂਚੀ
ਜਲੰਧਰ ਨਾਰਥ
ਜ਼ੋਨਲ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ
ਸਹਾਇਕ ਇੰਚਾਰਜ : ਐੱਸਈ ਰਾਹੁਲ ਧਵਨ, ਐਕਸਈਐਨ ਬਲਜੀਤ ਸਿੰਘ
ਵਾਰਡ ਨੰ. ਨੋਡਲ ਅਫਸਰ ਫੋਨ ਨੰ.
1. ਤਰਨਪ੍ਰਰੀਤ ਸਿੰਘ 94799-24694
2. ਪਵਨ ਕੁਮਾਰ 85556-03686
3. ਸੋਨੀਆ 79868-21813
4. ਕਾਰਤਿਕ 70098-83411
63. ਪ੍ਰਸ਼ਾਂਤ ਕੁਮਾਰ 81468-79684
66. ਅਵਤਾਰ ਸਿੰਘ 62390-27327
68. ਅਮਿਤ ਚੌਧਰੀ 85570-80103
69. ਰਮੇਸ਼ ਕੁਮਾਰ 78375-93305
71. ਚਰਨਜੀਤ ਸਿੰਘ 99141-97933
72. ਮੁਲਖ ਰਾਜ 94638-49234
73. ਧੀਰਜ ਕੁਮਾਰ 97806-60338
74. ਰਾਜ ਕੁਮਾਰ 97809-24525
75. ਵਿਕ੍ਰਾਂਤ ਸਿੱਧੂ 99889-66777
76. ਸੰਜੀਵ ਕੁਮਾਰ 78764-98740
77. ਅਸ਼ੋਕ ਭੀਲ 94460-21972
78. ਜਯੋਤੀ ਬਾਲਾ 83603-40581
79. ਰਮਨ ਕੁਮਾਰ 98726-32532
80. ਸ਼ੀਤਲ ਕੌਰ 84373-01303
81. ਸੁਸ਼ਮਾ 79732-54229
82. ਲੁਕੇਸ਼ ਸ਼ਰਮਾ 98729-21400
83. ਰਾਜੇਸ਼ ਬੱਤਰਾ 76966-18931
84. ਅਮਰਜੀਤ ਸਿੰਘ 86268-30361
85. ਪਵਨ ਜੇਈ 78141-50786
ਜਲੰਧਰ ਸੈਂਟਰਲ
ਜ਼ੋਨਲ ਕਮਿਸ਼ਨਰ ਰਾਜੇਸ਼ ਖੋਖਰ
ਸਹਾਇਕ ਇੰਚਾਰਜ : ਐੱਸਈ ਮਨਧੀਰ ਸਿੰਘ, ਐਕਸਈਐੱਨ ਰਾਮਪਾਲ
ਵਾਰਡ ਨੰ. ਨੋਡਲ ਅਫਸਰ ਫੋਨ ਨੰ.
5. ਗਗਨਦੀਪ ਸਿੰਘ 98142-24554
6. ਅਮਿਤੋਜ ਸਿੰਘ 76963-07161
7. ਗੁਰਦਿਆਲ ਸਿੰਘ ਸੈਣੀ 98888-99407
8. ਰਾਜੇਸ਼ ਕੁਾਰ 85588-76001
9. ਨੀਰਜ ਕੁਮਾਰ 94177-92731
10. ਬੰਟੂ 98150-62365
11. ਦੀਪਕ ਛਾਬੜਾ 98726-36264
12. ਰਿੰਪੀ ਕਲਿਆਣ 99880-49663
19. ਗੁਰਸ਼ਰਨਜੀਤ ਸਿੰਘ 97797-10069
20. ਜੋਗਿੰਦਰ 98723-26580
21. ਸੁਰੇਸ਼ ਕੁਮਾਰ 94644-07277
22. ਹੇਮੰਤ ਵਡੇਰਾ 90419-29075
23. ਧੀਰਜ ਸਹੋਤਾ 9876-27062
24. ਰਗੁਨ ਕੰਡਵਾਲ 94644-95136
25. ਸ਼ਸ਼ਵਿੰਦਰ ਸਿੰਘ 91157-58952
26. ਵਿਕਰਮ 97791-33718
27. ਸੁਮਨ 78374-60903
28. ਜਗਦੇਵ ਢੀਂਗਰਾ 78883-74646
29. ਹਰਪ੍ਰਰੀਤ ਵਾਲੀਆ 96463-06003
30. ਵਿਜੇ ਕੁਮਾਰ 62840-99295
64. ਯੁਵਰਾਜ ਸਿੰਘ 96468-38788
65. ਨਵਜੋਤ ਸਿੰਘ 89087-00007
67. ਰਾਕੇਸ਼ ਕੁਮਾਰ 98722-12343
70. ਖੁਸ਼ਵਿੰਦਰ 94177-42132