ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਲੋਕਾਂ ਦੇ ਮਨੋਰੰਜਨ ਲਈ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਪੰਗੂੜੇ ਲਗਾਉਣ ਤੇ ਨਗਰ ਨਿਗਮ ਦੀਆਂ ਥਾਵਾਂ ‘ਤੇ ਆਰਜ਼ੀ ਦੁਕਾਨਾਂ ਲਗਾਉਣ ਲਈ ਦਫਤਰ ਨਗਰ ਨਿਗਮ ਬਟਾਲਾ ਵਿਖੇ ਖੱੁਲ੍ਹੀ ਬੋਲੀ ਰੱਖੀ ਗਈ ਸੀ, ਜੋ ਕਿ 36 ਲੱਖ ਦੀ ਬੋਲੀ ਦੇ ਕੇ ਹਿਮਾਚਲ ਪ੍ਰਦੇਸ਼ ਦਾ ਕੋਈ ਵਿਅਕਤੀ ਆਪਣੀ ਫਰਮ ਦੇ ਨਾਂਅ ‘ਤੇ ਪੰਗੂੜਿਆਂ ਦਾ ਠੇਕਾ ਲੈਣ ਵਿਚ ਕਾਮਯਾਬ ਹੋਇਆ ਸੀ | ਠੇਕੇਦਾਰ ਵਲੋਂ ਨਗਰ ਨਿਗਮ ਬਟਾਲਾ ਨੂੰ ਸਿਰਫ 16 ਲੱਖ ਰੁਪਏ ਹੀ ਦਿੱਤੇ ਗਏ ਹਨ | ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਬਾਕੀ ਨਗਰ ਨਿਗਮ ਬਟਾਲਾ ਨੂੰ 20 ਲੱਖ ਰੁਪਏ ਦਾ ਚੂਨਾ ਲਗਾ ਆਪਣੇ ਪੰਗੂੜੇ ਲੈ ਕੇ ਰਫ਼ੂ ਚੱਕਰ ਹੋ ਗਿਆ | ਇਸ ਸੰਬੰਧੀ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਟਾਲਾ ਦੇ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆਂ ਨੇ ਦੱਸਿਆ ਕਿ ਜੋ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ ਸੰਗਤ ਦੇ ਮਨੋਰੰਜਨ ਲਈ ਨਗਰ ਨਿਗਮ ਬਟਾਲਾ ਵਲੋਂ ਖੁੱਲ੍ਹੀ ਬੋਲੀ ਕਰਵਾਈ ਗਈ ਸੀ, ਜੋ ਕਿ 36 ਲੱਖ ‘ਤੇ ਗਈ ਸੀ | ਉਸ ਰਕਮ ਵਿਚੋਂ 16 ਲੱਖ ਠੇਕੇਦਾਰ ਵਲੋਂ ਨਗਰ ਨਿਗਮ ਬਟਾਲਾ ਨੂੰ ਜਮ੍ਹਾ ਕਰਵਾ ਦਿੱਤੇ ਗਏ ਸਨ | ਨਿਗਮ ਦੇ ਉੱਚ ਅਧਕਾਰੀਆਂ ਦੀ ਲਾਪ੍ਰਵਾਹੀ ਦੇ ਕਾਰਨ ਬਾਕੀ ਦੇ 20 ਲੱਖ ਰੁਪਏ ਦਾ ਚੂਨਾ ਲਗਾ ਠੇਕੇਦਾਰ ਆਪਣੇ ਪੰਗੂੜੇ ਲੈ ਬਟਾਲਾ ਤੋਂ ਚਲਾ ਗਿਆ | ਉਨ੍ਹਾਂ ਕਿਹਾ ਕਿ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਅਤੇ ਮੇਅਰ ਨਗਰ ਨਿਗਮ ਬਟਾਲਾ ‘ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ ਕਿ ਉਨ੍ਹਾਂ ਦੀ ਅਗਵਾਈ ਹੇਠ ਚੱਲ ਰਹੇ ਨਗਰ ਨਿਗਮ ਨੂੰ 20 ਲੱਖ ਦਾ ਚੂਨਾ ਲਗਾ ਠੇਕੇਦਾਰ ਰਫ਼ੂ ਚੱਕਰ ਹੋ ਗਏ | ਹੀਰਾ ਵਾਲੀਆਂ ਨੇ ਅੱਗੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਵਿਚ ਤਾਲਮੇਲ ਦੀ ਘਾਟ ਹੈ | ਪ੍ਰਸਾਸ਼ਨ ਨੂੰ ਸਰਕਾਰ ਦਾ ਕੋਈ ਡਰ ਨਹੀਂ ਤੇ ਨਾ ਹੀ ਕੋਈ ਸਰਕਾਰ ਦੀ ਪ੍ਰਵਾਹ ਕਰਦਾ ਹੈ | ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ‘ਤੇ ਕਾਬਜ ਹੋਈ ‘ਆਪ’ ਸਰਕਾਰ ਹਰ ਮੁੱਦੇ ‘ਤੇ ਫੇਲ੍ਹ ਸਾਬਤ ਹੋਈ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਨਗਰ ਨਿਗਮ ਬਟਾਲਾ ਨੂੰ ਜੋ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਸੰਬੰਧਿਤ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਕੀਤੀ ਜਾਵੇ ਅਤੇ ਉਨ੍ਹਾਂ ਤੇ ਬਣਦੀ ਵਿਭਾਗੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇ | ਇਸ ਮੌਕੇ ਭਾਜਪਾ ਸਹਿਰੀ ਮੰਡਲ ਪ੍ਰਧਾਨ ਪੰਕਜ ਸ਼ਰਮਾ, ਸਿਵਲ ਲਾਈਨ ਮੰਡਲ ਪ੍ਰਧਾਨ ਉਮਰਪੁਰਾ ਅਮਨਦੀਪ ਸਿੰਘ, ਜ਼ਿਲ੍ਹਾ ਆਈ.ਟੀ. ਸੈੱਲ ਇੰਚਾਰਜ ਅੰਮਿ੍ਤਪਾਲ ਸਿੰਘ, ਸੀਨੀਅਰ ਭਾਜਪਾ ਆਗੂ ਭੂਸ਼ਣ ਬਜਾਜ, ਸਾਬਕਾ ਕੌਂਸਲਰ ਧਰਮਵੀਰ ਸੇਠ, ਜਰਨਲ ਸਕੱਤਰ ਸ਼੍ਰੀਕਾਂਤ ਸ਼ਰਮਾ, ਬੌਬੀ ਖੌਸਲਾ, ਅਮਿਤ ਚੀਮਾ, ਸ਼ਿਵਮ ਮਿਸ਼ਰਾ, ਸੁਰਿੰਦਰ ਸ਼ਰਮਾ, ਮਨੋਜ ਨਈਅਰ ਅਤੇ ਭਾਜਪਾ ਵਰਕਰ ਹਾਜ਼ਰ ਸਨ |
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਪੰਘੂੜਿਆਂ ਵਾਲੇ 20 ਲੱਖ ਦਾ ਨਗਰ ਨਿਗਮ ਬਟਾਲਾ ਨੂੰ ਚੂਨਾ ਲਗਾ ਹੋਏ ਰਫੂ ਚੱਕਰਪ
Leave a review
Reviews (0)
This article doesn't have any reviews yet.