ਵਿਧਾਇਕ ਗਰੇਵਾਲ ਵੱਲੋਂ ਇੰਟਰਲੋਕ ਟਾਈਲਾਂ ਨਾਲ ਬਣਨ ਵਾਲੀਆਂ ਗਲੀਆਂ ਦਾ ਕੀਤਾ ਗਿਆ ਉਦਘਾਟਨ

ਹਲਕਾ ਪੂਰਵੀ ਦੇ ਵਾਰਡ ਨੰਬਰ 12 ਦੇ ਮੁਹੱਲਾ ਸੁਭਾਸ਼ ਨਗਰ ਵਿਖੇ 16 ਲੱਖ ਦੀ ਲਾਗਤ ਨਾਲ ਇੰਟਰਲੋਕ ਟਾਈਲਾਂ ਨਾਲ ਬਣਨ ਵਾਲੀਆਂ ਗਲੀਆਂ ਦਾ ਉਦਘਾਟਨ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਵਾਰਡ ਨੰਬਰ 12 ਦੀਆਂ ਇਹ ਗਲੀਆਂ ਸਾਬਕਾ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦੀਆਂ ਆ ਰਹੀਆਂ ਸਨ , ਸੋ ਇਲਾਕਾ ਵਾਸੀਆਂ ਦੀ ਪਹਿਲ ਦੇ ਅਧਾਰ ਤੇ ਮੰਗ ਸੀ ਕਿ ਉਹਨਾਂ ਦੀਆਂ ਗਲੀਆਂ ਨੂੰ ਜਰੂਰ ਬਣਾਇਆ ਜਾਵੇ , ਅੱਜ ਇਲਾਕਾ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਮੁਹੱਲਾ ਸੁਭਾਸ਼ ਨਗਰ ਦੀਆਂ ਇਹਨਾਂ ਗਲੀਆਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ , ਇਹਨਾਂ ਵਿਕਾਸ ਕਾਰਜਾਂ ਤੇ ਕਰੀਬ 16 ਲੱਖ ਦੀ ਲਾਗਤ ਆਵੇਗੀ ਅਤੇ ਇਹਨਾਂ ਵਿਕਾਸ ਕਾਰਜਾਂ ਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸ਼ੁਰੂ ਕੀਤੇ ਗਏ ਇਹਨਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਵੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਹਲਕਾ ਪੂਰਵੀ ਅੰਦਰ ਵਿਕਾਸ ਕਾਰਜ ਜ਼ੋਰਾਂ ਸ਼ੋਰਾਂ ਤੇ ਚੱਲ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਈ ਹੋਰ ਨਵੇਂ ਵਿਕਾਸ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ । ਉਹਨਾਂ ਕਿਹਾ ਕਿ ਹਲਕੇ ਅੰਦਰ ਆਮ ਆਦਮੀ ਕਲੀਨਿੰਗਾਂ ਦੇ ਖੁੱਲਣ ਨਾਲ ਹਲਕਾ ਵਾਸੀਆਂ ਨੂੰ ਦਵਾਈਆਂ ਫਰੀ ਦੇ ਤੌਰ ਤੇ ਮਿਲ ਰਹੀਆਂ ਹਨ ਜਿਸ ਨਾਲ ਆਮ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਇੱਕ ਟੀਚਾ ਹੈ ਕਿ ਸੂਬੇ ਅੰਦਰ ਸਿਹਤ ਸੇਵਾਵਾਂ ਦੇ ਨਾਲ ਨਾਲ ਫ੍ਰੀ ਪੜਾਈ ਅਤੇ ਸੂਬੇ ਦਾ ਸਰਬਪੱਖੀ ਵਿਕਾਸ ਕਰਨਾ ਜਿਸ ਦੀ ਜੰਗੀ ਪੱਧਰ ਤੇ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਚ ਸਾਡਾ ਸੂਬਾ ਦੇਸ਼ ਭਰ ਵਿੱਚੋਂ ਵਿਕਾਸ ਪੱਖੋਂ ਪਹਿਲੇ ਨੰਬਰ ਵਿੱਚ ਗਿਣਿਆ ਜਾਵੇਗਾ । ਇਸ ਮੌਕੇ ਤੇ ਰਾਜ ਗਰੇਵਾਲ, ਮੈਡਮ ਰਜਿੰਦਰ ਕੌਰ ਰਾਠੌਰ, ਗੱਗੀ ਸ਼ਰਮਾ, ਹੈਪੀ, ਵੇਦ ਕੁਮਾਰ, ਵਿੱਕੀ ਸ਼ਰਮਾ, ਅਨੀਤਾ ਰਾਣੀ, ਸੁਭਾਸ ਚੰਦਰ, ਮਨੋਹਰ ਲਾਲ, ਭਿੰਦਾ ਹਲਵਾਈ, ਅਭਿਸ਼ੇਕ , ਮਨੀ , ਡਾਕਟਰ ਨਵੀਸ਼ ਵਾਲੀਆ ਤੋਂ ਇਲਾਵਾ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਵੀ ਹਾਜ਼ਰ ਸਨ।

Leave a review

Reviews (0)

This article doesn't have any reviews yet.
Onkar Singh Uppal
Onkar Singh Uppal
Onkar Singh Uppal is our sincere Journalist from District Ludhiana.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...