ਲੋਕ ਸਭਾ ਚੋਣਾਂ: ਨੌਜਵਾਨਾਂ ਨੇ ਕਿਹੜੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਔਰਤਾਂ ਦੀ ਪਸੰਦ ਕਿਹੜੀ ਪਾਰਟੀ ਰਹੀ|

ਭਾਰਤ ਵਰਗੇ ਵਿਸ਼ਾਲ ਤੇ ਵਿਭਿੰਨਤਾ ਨਾਲ ਭਰੇ ਦੇਸ਼ ਦੇ ਵੋਟਰਾਂ ਖ਼ਾਸਕਰ ਨੌਜਵਾਨਾਂ, ਜੋ 25 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹਨ, ਦੀ ਪਸੰਦ ਅਜਿਹੀ ਹੈ ਜਿਸ ਨੂੰ ਬਹੁਤ ਸਾਵਧਾਨੀ ਨਾਲ ਸਮਝਣ ਦੀ ਲੋੜ ਹੈ। ਸਖ਼ਤ ਮੁਕਾਬਲੇ ਵਾਲੀ ਲੜਾਈ ਵਿੱਚ ਉਨ੍ਹਾਂ ਦੇ ਵੋਟ ਫ਼ੈਸਲਾਕੁੰਨ ਹੋ ਸਕਦੇ ਹਨ, ਜਿਸ ਕਰਕੇ ਉਹ ਸਿਆਸੀ ਪਾਰਟੀਆਂ ਦਾ ਮੁੱਖ ਨਿਸ਼ਾਨਾ ਬਣ ਜਾਂਦੇ ਹਨ। ਸਮਝਦੇ ਹਾਂ ਇਸ ਵਾਰ ਨੌਜਵਾਨਾਂ ਦੇ ਵੋਟਾਂ ਕਿਸ ਸੋਚ-ਸਮਝ ਨਾਲ ਪਾਈਆਂ?

ਇਸ ਵਾਰ ਦੀ ਕਹਾਣੀ

ਸਾਲ 2019 ਵਿੱਚ 20 ਫ਼ੀਸਦੀ ਨੌਜਵਾਨ ਵੋਟਰਾਂ ਨੇ ਕਾਂਗਰਸ ਦਾ ਸਮਰਥਨ ਕੀਤਾ ਸੀ। ਇਹ ਅੰਕੜਾ 2024 ਵਿੱਚ ਸਿਰਫ਼ ਇੱਕ ਫ਼ੀਸਦੀ ਵਧਿਆ ਹੈ। ਇਹ ਅੰਕੜਾ ਕਾਂਗਰਸ ਲਈ ਨੌਜਵਾਨਾਂ ਦੀ ਕਿਸੇ ਵੱਡੀ ਲਾਮਬੰਦੀ ਵੱਲ ਇਸ਼ਾਰਾ ਨਹੀਂ ਕਰਦਾ। ਦੂਜੇ ਪਾਸੇ ਭਾਜਪਾ ਨੂੰ ਨੌਜਵਾਨਾਂ ਦਾ ਮਿਲਿਆ ਸਮਰਥਨ ਕਿਤੇ ਜ਼ਿਆਦਾ ਹੈ। ਉਨ੍ਹਾਂ ਨੂੰ 40 ਫ਼ੀਸਦੀ ਨੌਜਵਾਨ ਵੋਟਰਾਂ ਦਾ ਸਮਰਥਨ ਮਿਲਿਆ, ਜੋ ਕਿ ਇੱਕ ਵੱਖਰਾ ਪੈਟਰਨ ਹੈ। ਇਹ ਉਨ੍ਹਾਂ ਨੂੰ ਵੱਡੀ ਉਮਰ ਦੇ ਵੋਟਰਾਂ ਨਾਲੋਂ ਵੱਖਰਾ ਕਰਦਾ ਹੈ। 2024 ਵਿੱਚ ਭਾਜਪਾ ਦੇ ਨੌਜਵਾਨ ਸਮਰਥਕਾਂ ਵਿੱਚ ਬਹੁਤ ਮਾਮੂਲੀ ਗਿਰਾਵਟ ਆਈ ਸੀ। 25 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਵਿੱਚ ਸਿਰਫ਼ ਇੱਕ ਫ਼ੀਸਦੀ ਵੋਟਾਂ ਦਾ ਨੁਕਸਾਨ ਹੋਇਆ ਹੈ ਅਤੇ 26 ਤੋਂ 35 ਸਾਲ ਦੀ ਉਮਰ ਦੇ ਵੋਟਰਾਂ ਵਿੱਚ ਦੋ ਫ਼ੀਸਦੀ ਵੋਟ ਦਾ ਨੁਕਸਾਨ ਹੋਇਆ ਹੈ।

ਇਹ ਵਰਤਾਰਾ ਸਵਾਲ ਖੜਾ ਕਰਦਾ ਹੈ ਕਿ ਕਾਂਗਰਸ ਭਾਜਪਾ ਨੂੰ ਚੁਣੌਤੀ ਕਿਵੇਂ ਦੇ ਸਕੀ ਅਤੇ ਨੌਜਵਾਨਾਂ ਨੇ ਇਸ ਵਿੱਚ ਕੀ ਭੂਮਿਕਾ ਨਿਭਾਈ? 2024 ਦੀਆਂ ਲੋਕ ਸਭਾ ਚੋਣਾਂ ਵਿੱਚ, 21 ਫ਼ੀਸਦੀ ਨੌਜਵਾਨ ਵੋਟਰਾਂ ਨੇ ਕਾਂਗਰਸ ਨੂੰ ਸਮਰਥਨ ਦਿੱਤਾ, ਜਦੋਂ ਕਿ 39 ਫ਼ੀਸਦੀ ਨੇ ਭਾਜਪਾ ਨੂੰ ਅਤੇ ਤਕਰੀਬਨ 7 ਫ਼ੀਸਦੀ ਨੇ ਭਾਜਪਾ ਦੇ ਸਹਿਯੋਗੀਆਂ ਨੂੰ ਸਮਰਥਨ ਦਿੱਤਾ। ਐਨਡੀਏ ਨੂੰ ਨੌਜਵਾਨਾਂ ਦਾ ਕੁੱਲ 46 ਫੀਸਦੀ ਵੋਟ ਸ਼ੇਅਰ ਮਿਲਿਆ ਹੈ। ਹਾਲਾਂਕਿ, ਇੰਡੀਆ ਗਠਜੋੜ ਨੂੰ ਫ਼ਾਇਦਾ ਇਹ ਹੋਇਆ ਕਿ ਕਾਂਗਰਸ ਦੀਆਂ ਸਹਿਯੋਗੀ ਪਾਰਟੀਆਂ ਨੂੰ 12 ਫ਼ੀਸਦੀ ਨੌਜਵਾਨਾਂ ਦੀਆਂ ਵੋਟਾਂ ਮਿਲੀਆਂ ਹਨ ਜੋ ਕਿ ਭਾਜਪਾ ਸਹਿਯੋਗੀਆਂ (7%) ਤੋਂ ਵੱਧ ਸੀ। ਇਸ ਨਾਲ-ਨਾਲ ਐੱਨਡੀਏ ਅਤੇ ਇੰਡੀਆ ਗਠਜੋੜ ਵਿਚਕਾਰ ਵੋਟ ਸ਼ੇਅਰ ਵਿੱਚ ਫ਼ਰਕ ਨੂੰ ਘੱਟ ਕਰਨ ਵਿੱਚ ਮਦਦ ਮਿਲੀ।

ਸੰਖੇਪ ਵਿੱਚ, ਭਾਜਪਾ ਬਿਨਾਂ ਕਿਸੇ ਨੁਕਸਾਨ ਦੇ ਪਾਰਟੀ ਲਈ ਨੌਜਵਾਨਾਂ ਦਾ ਸਮਰਥਨ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ ਹੈ। ਜਦੋਂ ਕਿ ਕਾਂਗਰਸ ਅਤੇ ਇਸ ਦੇ ਸਹਿਯੋਗੀ ਦਲਾਂ ਨੇ ਨੌਜਵਾਨ ਵੋਟਰਾਂ ਵਿੱਚ ਕਾਫ਼ੀ ਲੀਡ ਹਾਸਲ ਕੀਤੀ ਅਤੇ ਸਭ ਤੋਂ ਮਹੱਤਵਪੂਰਨ, ਹਾਲਾਂਕਿ ਕਾਂਗਰਸ ਅਲੱਗ-ਅਲੱਗ ਉਮਰ ਦੇ ਵੋਟਰ ਗਰੁੱਪਾਂ ਦਰਮਿਆਨ ਕਾਂਗਰਸ ਤੇ ਭਾਜਪਾ ਦੇ ਮਾਮਲੇ ਵਿੱਚ ਇਸ ਦੇ ਸਹਿਯੋਗੀਆਂ ਦਾ ਵੋਟ ਸ਼ੇਅਰ ਬਰਾਬਰ ਰਿਹਾ, ਪਰ ਜਿਵੇਂ-ਜਿਵੇਂ ਵੱਡੀ ਉਮਰ ਦੇ ਵੋਟਰਾਂ ਦੀ ਗੱਲ ਹੁੰਦੀ ਹੈ ਉਨ੍ਹਾਂ ਦਾ ਸਮਰਥਨ ਘਟਦਾ ਗਿਆ। ਇਸ ਦਾ ਮਤਲਬ ਹੈ ਕਿ ਬਜ਼ੁਰਗ ਵੋਟਰਾਂ ਦੀ ਬਜਾਇ ਨੌਜਵਾਨ ਵੋਟਰਾਂ ਦੀ ਭਾਜਪਾ ਪ੍ਰਤੀ ਖਿੱਚ ਬਰਕਰਾਰ ਰਹੀ।

2024 ਵਿੱਚ ਔਰਤ ਵੋਟਰਾਂ ਦੀ ਪਸੰਦ ਕੀ ਰਹੀ

ਅਜਿਹਾ ਲੱਗਦਾ ਹੈ ਕਿ ਭਾਰਤੀ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਅਹਿਮੀਅਤ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਇਹ ਸੱਚ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਸਿਆਸਤ ਵਿੱਚ ਔਰਤਾਂ ਨੂੰ ਚਰਚਾ ਵਿੱਚ ਵਧੇਰੇ ਕੇਂਦਰੀ ਜਗ੍ਹਾ ਮਿਲ ਰਹੀ ਹੈ। ਪਰ ਦੂਜੇ ਪਾਸੇ, ਇਸ ਗੱਲ ਦਾ ਸਮਰਥਨ ਕਰਨ ਲਈ ਕੋਈ ਤੱਥ ਨਹੀਂ ਹੈ ਕਿ ਪਾਰਟੀ 2019 ਵਿੱਚ ਵੱਡੀ ਜਿੱਤ ਅਤੇ 2024 ਵਿੱਚ ਵਧੀਆ ਪ੍ਰਦਰਸ਼ਨ ਦੇ ਬਾਵਜੂਦ, ਭਾਜਪਾ ਦੇ ਪੱਖ ਵਿੱਚ ਔਰਤਾਂ ਦੀਆਂ ਵੋਟਾਂ ਵਿੱਚ ਕੋਈ ਨਿਰਣਾਇਕ ਬਦਲਾਅ ਆਇਆ ਹੈ। ਯਕੀਨਨ, ਔਰਤਾਂ ਪਹਿਲਾਂ ਦੇ ਮੁਕਾਬਲੇ ਹੁਣ ਵੱਡੀ ਗਿਣਤੀ ਔਰਤਾਂ ਵੋਟ ਵੋਟ ਪਾਉਣ ਲਈ ਬਾਹਰ ਆ ਰਹੀਆਂ ਹਨ।

ਔਰਤਾਂ ਦੀ ਵੋਟਿੰਗ ‘ਤੇ ਸ਼ੁਰੂਆਤੀ ਅੰਕੜੇ (ਵੋਟਿੰਗ ਦੇ 7ਵੇਂ ਪੜਾਅ ਨੂੰ ਛੱਡ ਕੇ) ਦਰਸਾਉਂਦੇ ਹਨ ਕਿ ਔਰਤਾਂ ਅਤੇ ਮਰਦਾਂ ਨੇ 2019 ਦੇ ਬਰਾਬਰ ਅਨੁਪਾਤ ਵਿੱਚ ਵੋਟਾਂ ਪਾਈਆਂ। ਪਾਠਕਾਂ ਨੂੰ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਦੀ ਵੋਟਿੰਗ ਮਰਦਾਂ ਦੇ ਮੁਕਾਬਲੇ ਸਿਰਫ਼ 0.6 ਫ਼ੀਸਦੀ ਘੱਟ ਸੀ। ਇਹ ਫ਼ਰਕ 1990 ਦੇ ਦਹਾਕੇ ਵਿੱਚ 10% ਤੋਂ ਵੱਧ ਹੁੰਦਾ ਸੀ। ਪਰ ਤੱਥ ਇਸ ਗੱਲ ਦਾ ਸਮਰਥਨ ਨਹੀਂ ਕਰਦੇ ਕਿ ਰਾਸ਼ਟਰੀ ਪੱਧਰ ‘ਤੇ ਭਾਜਪਾ ਦੇ ਹੱਕ ਵਿਚ ਔਰਤਾਂ ਦੀਆਂ ਵੋਟਾਂ ਵਿੱਚ ਫੈਸਲਾਕੁੰਨ ਤਬਦੀਲੀ ਆਈ ਹੈ। ਇਸ ਵਿਸ਼ੇ ‘ਤੇ ਆਮ ਵਿਚਾਰ ਦੇ ਉਲਟ, ਲੋਕਨੀਤੀ-ਸੀਐੱਸਡੀਐਸ ਪੋਸਟ-ਚੋਣ ਸਰਵੇਖਣ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਜਪਾ ਨੂੰ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਸਮਰਥਨ ਘੱਟ ਮਿਲਦਾ ਹੈ। ਇਹ ਸਿਰਫ 2024 ਦੀਆਂ ਲੋਕ ਸਭਾ ਚੋਣਾਂ ਲਈ ਹੀ ਸੱਚ ਨਹੀਂ ਹੈ।

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

डॉक्टर प्रिंस मेहरा का एक और बुक में नाम दर्ज।

डॉक्टर प्रिंस मेहरा जिसे लोग बर्डमैन के नाम से...

ਨਿਰਮਲ ਸਿੰਘ ਉਰਫ ਬਿੰਦਰ ਬਣੇ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਆਫ ਇੰਡੀਆ ਦੇ ਡਿਪਟੀ ਟੀਮ ਅਫਸਰ

ਹੁਸ਼ਿਆਰਪੁਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਘ ਉਰਫ...

Punjab government’s permission trial against Dera Sacha Sauda Gurmeet Ram Rahim Update। sacrilege case | डेरा मुखी राम रहीम की मुश्किलें बढ़ीं: सरकार ने...

डेरामुखी राम रहीम पर ट्रॉयल चलाने की मंजूरी।डेरामुखी...