ਜਲੰਧਰ: ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਜਲੰਧਰ ਵੱਲੋਂ ਮਾਸਟਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਅਤੇ ਅਧਿਆਪਕਾਂ ਦੀਆਂ ਆਨ ਲਾਇਨ ਬਦਲੀਆਂ ਨੂੰ ਲੈਕੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਤੇ ਜ਼ਿਲ੍ਹਾ ਸਿੱਖਿਆ ਅਫਸਰ, (ਸੈ ਸਿ) ਜਲੰਧਰ ਨੂੰ ਵਿਰੋਧ ਪੱਤਰ ਦਿੱਤਾ ਗਿਆ ਡੀ ਟੀ ਐਫ਼ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ ਸਕੱਤਰ ਜਸਵੀਰ ਸਿੰਘ ਸੰਧੂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਤਰੱਕੀ ਅਤੇ ਬਦਲੀਆਂ ਦੋਰਾਨ ਜ਼ਿਆਦਾ ਵਿਸ਼ਿਆ ਵਿਚ ਮੁੱਖ ਤੋਰ ਤੇ ਸਕੂਲ ਆਫ ਐਮੀਨੈਸ ਸਮੇਤ ਕੁਝ ਹੋਰ ਚੋਣਵੇਂ ਸਕੂਲ ਹੀ ਸਟੇਸ਼ਨ ਚੋਣ ਕਰਨ ਲਈ ਪੇਸ਼ ਕੀਤੇ ਗਏ ਪੰਜਾਬ ਵਿੱਚ ਬਹੁਤ ਸਾਰੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਹੁਤ ਪੋਸਟਾਂ ਖਾਲੀ ਹਨ ਅਧਿਆਪਕਾਂ ਨੂੰ ਬਹੁਤ ਦੂਰ ਦੇ ਸਟੇਸ਼ਨ ਦੇਣ ਕਾਰਨ ਤੇ ਤਰੱਕੀ ਛੱਡਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਅਗਸਤ ਮਹੀਨੇ ਵਿੱਚ ਸ਼ੁਰੂ ਕੀਤੀ ਆਨ ਲਾਇਨ ਬਦਲੀ ਪ੍ਰਕਿਰਿਆ ਦੋਰਾਨ ਸਿੱਖਿਆ ਵਿਭਾਗ ਵੱਖ ਵੱਖ ਮਾਮਲਿਆਂ ਵਿੱਚ ਨਿਰਪੱਖਤਾ ਪਾਰਦਰਸ਼ਤਾ ਅਤੇ ਸਮਾਨਤਾ ਬਰਕਰਾਰ ਰੱਖਣ ਦੀ ਬਣਦੀ ਜ਼ਿੰਮੇਵਾਰੀ ਨਾ ਨਿਭਾਉਣ ਕਾਰਨ ਅਧਿਆਪਕ ਵਰਗ ਵਿਚ ਵਿਆਪਕ ਰੋਸ ਹੈ ਮੰਗ ਪੱਤਰ ਦੇਣ ਵਾਲਿਆਂ ਵਿੱਚ ਗੁਰਦੀਪ ਸਿੰਘ ਹਰਵਿੰਦਰ ਸਿੰਘ ਉੱਪਲ ਅਮਰੀਕ ਸਿੰਘ ਵਿਜੇਂਦਰ ਸਿੰਘ ਅਰਸ਼ਦੀਪ ਸਿੰਘ ਜਸਵੰਤ ਸਿੰਘ ਅਜੈ ਕੁਮਾਰ ਯਾਦਵ ਧੀਰਜ ਸਿੰਘ ਜਸਵੰਤ ਸਿੰਘ ਲਭਪਰੀਤ ਸਿੰਘ ਬਲਵੰਤ ਸਿੰਘ ਪਰਮਿੰਦਰ ਸਿੰਘ ਮੁੱਤੀ ਤਲਵਿੰਦਰ ਸਿੰਘ ਤਲਵੰਡੀ ਰਾਮ ਜੀ ਲਾਲ ਆਦਿ ਸ਼ਾਮਿਲ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
DTF ਜ਼ਿਲ੍ਹਾ ਜਲੰਧਰ ਵੱਲੋਂ ਤਰੱਕੀਆਂ ਅਤੇ ਬਦਲੀਆਂ ਨੂੰ ਲੈਕੇ ਰੋਸ; ਦਿੱਤਾ ਵਿਰੋਧ ਪੱਤਰD
Leave a review
Reviews (0)
This article doesn't have any reviews yet.