ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਸਾਲਾਨਾ ਜੋੜ ਮੇਲਾ ਪਿੰਡ ਬਲੇਰ ਵਿਖੇ ਮਨਾਇਆ ਗਿਆ।

ਦੋ ਰੋਜ਼ਾ ਗੁਰਮਤਿ ਸਮਾਗਮ ਸਜਾਏ ਗਏ। ਜਿਸ ਵਿਚ ਪਿਛਲੇ ਲੰਮੇ ਸਮੇਂ ਤੋਂ ਗੁਰਮਤਿ ਸਿੱਖੀ ਦਾ ਪ੍ਰਚਾਰ ਦੇਸ਼ ਵਿਦੇਸ਼ ਵਿੱਚ ਕਰ ਰਹੇ ਅਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਅਸਥਾਨ ਗੁ:ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸੱਚ ਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਅਤੇ ਗੁ:ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਕਥਾ ਦੀਆਂ ਸੇਵਾਵਾਂ ਨਿਭਾਉਣ ਤੇ ਸਤਿਕਾਰ ਪਿਆਰ ਵਜੋਂ,ਕਥਾਵਾਚਕ ਗਿਆਨੀ ਦਿਲਬਾਗ ਸਿੰਘ ਬਲੇਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਹ ਜ਼ਿੰਮੇਵਾਰੀ ਸਿੱਖ ਪੰਥ ਦੀ ਪਿਆਰੀ ਸ਼ਖ਼ਸੀਅਤ ਮਹਾਂਪੁਰਖ ਬਾਬਾ ਸ਼ਿੰਦਰ ਸਿੰਘ ਫ਼ਤਹਿਗੜ੍ਹ ਸਭਰਾਵਾਂ ਵਾਲੇ, ਜਥੇਦਾਰ ਹਰਭਾਲ ਸਿੰਘ ਬਲੇਰ, ਬਾਪੂ ਸ੍ਰ ਤਰਸੇਮ ਸਿੰਘ ਖਾਲਸਾ ਅਤੇ ਉਦਾਸੀ ਸੰਪਰਦਾ ਬਾਬਾ ਮਿੱਠਾ ਦਾਸ ਜੀ ਬਾਬਾ ਦੂਧਾ ਧਾਰੀ ਜੀ ਗੁ: ਪ੍ਰਬੰਧਕ ਕਮੇਟੀ ਅਤੇ ਪਿੰਡ ਬਲੇਰ ਦੀ ਸਮੂਹ ਸੰਗਤ ਵੱਲੋਂ ਨਿਭਾਈ ਗਈ। ਇਸ ਸੰਬੰਧੀ ਕਥਾਵਾਚਕ ਗਿਆਨੀ ਦਿਲਬਾਗ ਸਿੰਘ ਜੀ ਨੇ ਜਿਥੇ ਇਹਨਾਂ ਸ਼ਖ਼ਸੀਅਤਾਂ ਤੇ ਸਮੂਹ ਪਿੰਡ ਬਲੇਰ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਉਥੇ ਇਹ ਸ਼ਬਦ ਕਹੇ ਸ਼ੁਕਰਾਨਾ ਗੁਰੂ ਜਿਸਨੇ ਨਾਚੀਜ਼ ਨਿਮਾਣੇ ਦਾਸ ਇਸਦੇ ਯੋਗ ਬਣਾਇਆ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਵਾਲਮੀਕ ਮਜਬੀ ਸਿੱਖ ਭਾਈਚਾਰੇ ਨੇ 2027ਦੀਆ ਵਿਧਾਨ ਸਭਾ ਇਲੈਕਸ਼ਨ ਵਿੱਚ ਟਿੱਕਟ ਦੀ ਕੀਤੀ ਮੰਗ

ਫਿਰੋਜ਼ਪੁਰ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾਨੇਂ...

राष्ट्रीय अभियंता दिवस पर पंजाब वि वि में पौधारोपण

राष्ट्रीय अभियंता दिवस के अवसर पर जय मधुसूदन जय...

ਨੱਚਦੇ ਭਗਤ ਪਿਆਰੇ ਅੱਜ ਕੱਲ ਚਰਚਾ ਵਿੱਚ

ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਸਿੰਗਰ ਜਸਵੰਤ ਕੋਟਲਾ ਨੇ...