ਪਿੰਡ ਕੰਗ ਸਾਹਬੂ ਵਿਚ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਕਿਸਾਨ ਸਿਖਲਾਈ ਕੈੰਪ ਵਿਚ ਮਾਨਯੋਗ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਹਿਮਾਂਸ਼ੂ ਅਗਰਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਇਸ ਮੌਕੇ ਤੇ ਸ਼੍ਰੀ ਇਸ਼ਵੀਰ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਬੈਂਕ ਕੰਗ ਸਾਹਬੂ ਨੇ ਸਮੂਹ ਉੱਚ ਅਧਿਕਾਰੀਆਂ ਤੇ ਨਗਰ ਨਿਵਾਸੀਆਂ ਦਾ ਸਵਾਗਤ ਕੀਤਾ ਇਸ ਮੌਕੇ ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਾਨਯੋਗ D.C. ਸਾਹਿਬ ਨੇ ਸਮੂਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ । ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਇਸ ਤਰਾਂ ਹੀ ਪਰਾਲੀ ਨੂੰ ਅੱਗ ਲਾ ਕੇ ਸਾੜਦੇ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ। ਊਨਾ ਕਿਹਾ ਕਿ ਜੇਕਰ ਇਸ ਵਾਰ ਇਕ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਏ ਤਾਂ ਪਿੰਡ ਨੂੰ ਵਾਤਾਵਰਨ ਦੇ ਰਖਵਾਲੇ ਐਵਾਰਡ ਦਿਤਾ ਜਾਵੇਗਾ । ਸਮੂਹ ਕਿਸਾਨਾਂ ਵੀਰਾਂ ਨੇ ਹੱਥ ਖੜੇ ਕਰਕੇ ਇਸ ਵਾਰ ਪਰਾਲੀ ਨਾ ਸਾੜਨ ਦਾ ਪ੍ਰਣ ਕੀਤਾ ਅਤੇ ਵਿਸ਼ਵਾਸ ਦਿਵਾਇਆ ।ਇਸ ਮੌਕੇ ਤੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੇ ਕਿਹਾ ਕਿ ਪਰਾਲੀ ਸਾੜਨ ਵੀ ਬਜਾਏ ਖੇਤਾਂ ਵਿੱਚ ਹੀ ਵਹਾਉਣ ਲਈ ਸਰਕਾਰ ਵਲੋਂ ਸਬਸਿਡੀ ਤੇ ਖੇਤੀ ਸੰਦ ਉਪਲਬਧ ਕਰਵਾਏ ਜਾ ਰਹੇ ਹਨ।ਮਾਸਟਰ ਰਵਿੰਦਰ ਸਿੰਘ ਕੰਗ ਸਟੇਟ ਐਵਾਰਡੀ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਵਾਤਾਵਰਣ ਸੁਧਾਰ ਲਈ ਸਾਨੂੰ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਸ਼੍ਰੀ ਸੁਖਦੇਵ ਸਿੰਘ ਢੀਂਡਸਾ ਖੇਤੀਬਾੜੀ ਅਫ਼ਸਰ ਨਕੋਦਰ ,ਸ਼੍ਰੀ ਮਹਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਸ੍ਰੀ ਦੇਵ ਰਾਜ ਮਿਡਾਰਾ ਸਰਪੰਚ ਸ ਸੁਖਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ ,ਸ਼੍ਰੀ ਪਿਆਰਾ ਲਾਲ ਸ ਮੋਹਨ ਸਿੰਘ ਸੂਬੇਦਾਰ ਸ ਗੁਰਦੀਪ ਸਿੰਘ ਵਿਰਦੀ ਸ ਨਿਰਮਲ ਸਿੰਘ ਸ ਜਗਤਾਰ ਸਿੰਘ ਸ਼੍ਰੀ ਕਰਮਜੀਤ ਸਿੰਘ ਆਦਿ ਹਾਜਰ ਸਨ
ਸਰਵਣ ਹੰਸ