ਤਰੀਕ 6-10- 2024 ਨਕੋਦਰ ਟਰੱਕ ਯੂਨੀਅਨ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਟਰੱਕ ਓਨਰਜ ਵੈਲਫੇਅਰ ਸੋਸਾਇਟੀ ਨੇੜੇ ਦਾਣਾ ਮੰਡੀ ਨਕੋਦਰ ਦਫਤਰ ਵਿੱਚ ਹੋਈ ਇਹ ਮੀਟਿੰਗ ਆਮ ਇਜਲਾਸ ਲਈ ਰੱਖੀ ਗਈ ਸੀ ਮੀਟਿੰਗ ਵਿੱਚ ਟਰੱਕ ਯੂਨੀਅਨ ਕਮੇਟੀ ਦੇ ਨਵੇਂ ਮੈਂਬਰ ਅਤੇ ਨਵੇਂ ਪ੍ਰਧਾਨ ਚੁਣੇ ਗਏ ਇਸ ਮੀਟਿੰਗ ਵਿੱਚ ਦਰਸ਼ਨ ਸਿੰਘ ਟਾਹਲੀ ਜੀ ਨੂੰ ਸਰਬ ਸੰਮਤੀ ਨਾਲ ਟਰੱਕ ਯੂਨੀਅਨ ਨਕੋਦਰ ਦਾ ਪ੍ਰਧਾਨ ਚੁਣਿਆ ਗਿਆ ਇਹ ਚੋਣ ਸਾਰਿਆਂ ਦੀ ਸਰਵ- ਸਹਿਮਤੀ ਨਾਲ ਹੀ ਕੀਤੀ ਗਈ ਇਸ ਮੀਟਿੰਗ ਵਿੱਚ ਕਮੇਟੀ ਦੇ ਨਵੇਂ ਮੈਂਬਰ ਵੀ ਚੁਣੇ ਗਏ ਇਸ ਤੇ ਕਿਸੇ ਵੀ ਮੈਂਬਰ ਨੂੰ ਕੋਈ ਇਤਰਾਜ਼ ਨਹੀਂ ਹੋਇਆ ਜੋ ਕਿ ਇਸ ਤਰ੍ਹਾਂ ਹਨ :- ਪ੍ਰਧਾਨ ਜਤਿੰਦਰ ਸਿੰਘ ਟਹਾਲੀ, ਜਸਵੀਰ ਸਿੰਘ ਉੱਪਲ ਚੇਅਰਮੈਨ ਲੈਂਬਰ ਸਿੰਘ ਬੈਂਸ ਸੀਨੀਅਰ ਮੀਤ ਵਾਈਸ ਪ੍ਰਧਾਨ,ਜਸਵੀਰ ਸਿੰਘ ਕੱਲਾ ਸੀਨੀਅਰ ਅਤੇ ਮੀਤ ਵਾਈਸ ਪ੍ਰਧਾਨ ਅਜੇ ਕੁਮਾਰ ਕੈਸ਼ੀਅਰ ਮਖਤਿਆਰ ਸਿੰਘ ਕੈਸ਼ੀਅਰ ਭੁਪਿੰਦਰ ਸਿੰਘ ਕੈਸ਼ੀਅਰ ਸੁੱਚਾ ਸਿੰਘ ਮੈਂਬਰ ਸ਼ਿਵ ਸਿੰਘ ਮੈਂਬਰ ਗੁਰਮੇਲ ਸਿੰਘ ਗੇਲਾ ਜੀ ਮੈਂਬਰ ਬਲਵਿੰਦਰ ਸਿੰਘ ਸੋਨੂ ਜੀ ਮੈਂਬਰ ਸੁਖਦੇਵ ਸਿੰਘ ਮੈਂਬਰ ਗੁਰਲਾਲ ਸਿੰਘ ਮੈਂਬਰ ਗੁਰਦਿਆਲ ਸਿੰਘ ਮੈਂਬਰ ਰਣਜੀਤ ਸਿੰਘ ਕਾਕਾ ਮੈਂਬਰ ਚੁਣੇ ਗਏ ਇਸ ਮੌਕੇ ਤੇ ਨਵੇਂ ਚੁਣੇ ਗਏ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਜੋ ਟਰੱਕ ਓਨਰਸ ਵੈਲਫੇਅਰ ਸੋਸਾਇਟੀ ਨੇ ਮੇਰੇ ਤੇ ਭਰੋਸਾ ਦਿਖਾਇਆ ਹੈ ਮੈਂ ਇਸ ਭਰੋਸੇ ਨੂੰ ਟੁੱਟਣ ਨਹੀਂ ਦੇ ਵਾਂਗਾ ਅਤੇ ਤਨ ਮਨ ਧਨ ਨਾਲ ਇਸ ਸੋਸਾਇਟੀ ਦੀਆਂ ਜਿੰਮੇਵਾਰੀਆਂ ਨਿਭਾਵਾਂਗਾ। ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਟਰੱਕ ਯੂਨੀਅਨ ਨੂੰ ਜੋ ਵੀ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਦਾ ਰਲ ਮਿਲ ਕੇ ਹੱਲ ਕੀਤਾ ਜਾਵੇਗਾ।
ਸਰਵਣ ਹੰਸ