82.53 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲਾ ਇੱਕ ਅਰੋਪੀ ਚੜ੍ਹਿਆ ਪੁਲਿਸ ਦੇ ਹੱਥੇ!
8

ਜਲੰਧਰ/ਨਕੋਦਰ/ਉੱਗੀ (ਨਰੇਸ਼ ਨਕੋਦਰੀ) ਜਲੰਧਰ ਦਿਹਾਤੀ ਪੁਲਿਸ ਨੇ ਕੈਪੀਟਲ ਸਮਾਲ ਫਾਇਨਾਂਸ ਬੈਂਕ ਨਾਲ 82.53 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਇੱਕ ਸਾਬਕਾ ਕਰਮਚਾਰੀ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ। ਇਸ ਮਾਮਲੇ ਦੀ ਪੂਰੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝਾ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ, ਕੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਰੋਪੀ ਜੋਕਿ ਉੱਗੀ ਬੈਂਕ ਬਰਾਂਚ ‘ਚ ਕੈਸੀਅਰ ਦਾ ਕੰਮ ਕਰਦਾ ਸੀ, ਅਤੇ ਅਪਣੇ ਇਸ ਅਹੁਦੇ ਦਾ ਨਜਾਇਜ਼ ਫਾਇਦਾ ਉਠਾਉੰਦੇ ਹੋਏ ਧੋਖਾਧੜੀ ਨੂੰ ਬੜੀ ਹੀ ਚਤੁਰਾਈ ਨਾਲ ਅੰਜਾਮ ਦੇੰਦਾ ਸੀ, ਕਾਬੂ ਕੀਤੇ ਗਏ ਆਰੋਪੀ ਦੀ ਪਹਿਚਾਣ ਅਭਿਸ਼ੇਕ ਖੰਨਾ ਪੁੱਤਰ ਸੰਜੀਵ ਖੰਨਾ ਵਾਸੀ 78 ਅਜੀਤ ਅੇੈਵਾਨਿਊਂ ਕਪੂਰਥਲਾ ਵੱਜੋ ਹੋਈ ਹੈ, ਇਹ ਅਰੋਪੀ ਬੜੇ ਹੀ ਯੋਜਨਾਵੱਧ ਤਰੀਕੇ ਨਾਲ ਬੈੰਕ ਦੇ ਫੰਡਾ ‘ਚ ਧੋਖਾਧੜੀ ਕਰਨ ‘ਚ ਮਾਹਿਰ ਸੀ, ਸੀਨੀਅਰ ਕਪਤਾਨ ਖੱਖ ਨੇ ਗੱਲਬਾਤ ਜਾਰੀ ਰੱਖਦਿਆਂ ਇਹ ਵੀ ਦੱਸਿਆ, ਕਿ ਧੋਖਾਧੜੀ ਕਰਨ ਵਾਲਾ ਕਾਬੂ ਕੀਤਾ ਗਿਆ ਅਰੋਪੀ ਏ.ਟੀ.ਅੇੈਮ. ਕੈਸ ਡਿਪਾਜਿਟ ‘ਚ ਨਗਦੀ ਦਾ ਇੱਕ ਹਿੱਸਾ ਹੀ ਜਮਾਂ ਕਰਵਾਉਂਦਾ ਸੀ ਅਤੇ ਬਾਕੀ ਦੀ ਨਗਦੀ ਅਪਣੀ ਜੇਬ ‘ਚ ਰੱਖ ਲੈੰਦਾ ਸੀ, ਇਸ ਸਾਰੇ ਮਾਮਲੇ ਦਾ ਪਤਾ ਲਗਣ ਤੇ ਇਸ ਵੱਲੋਂ ਬੈੰਕ ਦੇ ਡਿਜ਼ੀਟਲ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ, ਅੇੈਸ.ਅੇੈਸ.ਪੀ. ਨੇ ਇਹ ਵੀ ਕਿਹਾ, ਕੀ ਇੱਕ ਵਿਸ਼ੇਸ਼ ਪੁਲਿਸ ਟੀਮ ਜਿਸ ‘ਚ ਪੁਲਿਸ ਸੁਪਰਡੈਂਟ(ਜਾਂਚ) ਜਸਰੂਪ ਕੌਰ ਬਾਠ, IPS ਉਪ-ਪੁਲਿਸ ਕਪਤਾਨ ਸੁਖਪਾਲ ਸਿੰਘ, ਥਾਨਾ ਸਦਰ ਨਕੋਦਰ ਦੇ SHO.ਬਲਜਿੰਦਰ ਸਿੰਘ ਅਤੇ ਪੁਲਿਸ ਚੌਕੀ ਉੱਗੀ ਦੇ ਸਹਾਇਕ ਸਬ ਇੰਸਪੈਕਟਰ ਕਾਬਲ ਸਿੰਘ ਨੇ ਕਾਰਵਾਈ ਨੂੰ ਅਮਲ ‘ਚ ਲਿਆਉੰਦਿਆ ਅਰੋਪੀ ਨੂੰ ਕਾਬੂ ਕੀਤਾ। ਇਸ ਧੋਖਾਧੜੀ ਦੇ ਸਾਰੇ ਮਾਮਲੇ ਦਾ ਪਰਦਾਪਾਸ ਉਦੋ ਹੋਇਆ ਜੱਦ ਕੈਪੀਟਲ ਸਮਾਲ ਫਾਇਨਾਂਸ ਬੈਂਕ ਦੀ G.T.ROAD ਸਾਖਾ ਡਿਪਟੀ ਹੈਡ ਆਫ ਡਿਪਾਰਟਮੈਂਟ ਦੇ ਹਰਿੰਦਰ ਸਿੰਘ ਨੇ ਸਿਕਾਇਤ ਦਰਜ਼ ਕਰਵਾਈ ਕੀ 17ਫਰਵਰੀ ਨੂੰ ਰੂਟੀਨ ਆਡਿਟ ਦੋਰਾਨ ਬੈੰਕ ਅਧਿਕਾਰੀਆਂ ਨੇ ATM.ਕੈਸ ਰੀਕੰਸੀਲੀਕੇਸ਼ਨ ਸਟੇਟਮੈਂਟਾ ‘ਚ ਲੱਖਾ ਰੁਪਏ ਦਾ ਅੰਤਰ ਪਾਇਆ ਅਤੇ ਇੱਕ ਅੰਦਰੂਨੀ ਪਧਰ ਦੀ ਜਾਂਚ ‘ਚ ਕਈ ਮਹੀਨਿਆਂ ਦੇ ਰਿਕਾਰਡਾਂ ਅਤੇ ਨਗਦੀ ਜਮਾਂ ਦੀ ਯੋਜਨਾਬੱਧ ਘੁਟਾਲੇ ਦਾ ਪਰਦਾਪਾਸ ਹੋਇਆ। ਬੈੰਕ ਵੱਲੋ ਮਿਲੀ ਸਿਕਾਇਤ ਦੇ ਅਧਾਰ ਤੇ ਥਾਨਾ ਸਦਰ ਨਕੋਦਰ ਪੁਲਿਸ ਨੇ IPC.ਦੀ ਧਾਰਾ 406,409 ਅਤੇ 420 ਦੇ ਤਹਿਤ ਕਰਨ ਉਪਰਾਂਤ ਮਾਮਲਾ ਦਰਜ਼ ਕਰਕੇ ਅਗਲੀ ਬਣਦੀ ਅਗਲੇਰੀ ਕਾਰਵਾਈ ਨੂੰ ਅੰਜਾਮ ਦੇੰਦਿਆ ਪਹਿਲ ਦੇ ਆਧਾਰ ਤੇ ਅਮਲ ‘ਚ ਲਿਆਕੇ ਅਰੋਪੀ ਨੂੰ ਗ੍ਰਿਫਤਾਰ ਕਰਨ ‘ਚ ਸਫ਼ਲਤਾ ਪ੍ਰਾਪਤ ਕੀਤੀ। ਆਖਿਰ ‘ਚ ਖੱਖ ਨੇ ਦੱਸਿਆ ਕੀ ਅਰੋਪੀ ਨੇ ਮੁਢਲੀ ਪੁੱਛਗਿਛ ‘ਚ ਕਾਬੂਲ ਕੀਤਾ ਕੀ ਉਸ ਵੱਲੋਂ ਕਈ ਵਾਰ ਹੇਰਾਫੇਰੀ ਕਰਕੇ ਲੱਖਾ ਦੀ ਰਕਮ ਨੂੰ ਅਪਣੇ ਨਿੱਜੀ ਖਾਤਿਆਂ ‘ਚ ਡਾਇਵਰਟ ਕੀਤਾ। ਅਰੋਪੀ ਨੇ ਇਹ ਵੀ ਕਾਬੂਲ ਕੀਤਾ ਕੀ ATM.ਕੈਸ ਡਿਪਾਜਿਟ ਦੀ ਉਸ ਵੱਲੋ ਜਾਣਬੁਝ ਕੇ ਗਲਤ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਅਪਣੇ ਕੀਤੇ ਗੁਨਾਹ ਤੇ ਪਰਦਾ ਪਾਉਣ ਲਈ ਸਮਾਨਾਂਤਰ ਰਿਕਾਰਡ ਵੀ ਬਣਾਕੇ ਰੱਖੇ ਤਾਂ ਜੋ ਇਸ ਮਾਮਲੇ ਤੇ ਪਰਦਾ ਪਿਆ ਰਹੇ। ਆਖਿਰ ‘ਚ ਪੁਲਿਸ ਕਪਤਾਨ ਖੱਖ ਨੇ ਕਿਹਾ ਕਿ ਅਰੋਪੀ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ ਤਾਂ ਜੋ ਸਾਰੇ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ।

Leave a review

Reviews (0)

This article doesn't have any reviews yet.
Naresh Sharma
Naresh Sharma
Naresh Sharma is our sincere Journalist from District Jalandhar.
spot_img

Subscribe

Click for more information.

More like this
Related

ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਜਰੂਰੀ: ਪ੍ਰਿੰਸੀਪਲ ਗੁਰਨੇਕ ਸਿੰਘ

ਲੁਧਿਆਣਾ 20 ਨਵੰਬਰ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ...