ਡੇਂਗੂ ਤੇ ਵਾਰ ਗੀਤ ਰਾਹੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਅੰਦਰ ਡੇਂਗੂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਦਫਤਰ ਸਿਵਲ ਸਰਜਨ ਲੁਧਿਆਣਾ ਦੇ ਮਾਸ ਮੀਡੀਆਂ ਵਿੰਗ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਯਾਲੀ ਖੁਰਦ ਵਿਖੇ ਅਧਿਆਪਕਾ ਤੇ ਵਿਦਿਆਰਥੀਆਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਲੁਧਿਆਣਾ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਡੇਂਗੂ ਤੇ ਵਾਰ ਵਿਦਿਆਰਥੀਆਂ ਨੂੰ ਦਿਖਾਇਆ ਗਿਆ ਤੇ ਡੇਂਗੂ ਦੇ ਬਚਾਅ, ਇਲਾਜ਼ ਤੇ ਲੱਛਣਾ ਬਾਰੇ ਦੱਸਿਆ। ਇਸ ਮੌਕੇ ਜਿਲ੍ਹਾ ਮਾਸ ਮੀਡੀਆਂ ਤੇ ਸੂਚਨਾਂ ਅਫਸਰ ਪਰਮਿੰਦਰ ਸਿੰਘ ਦੇ ਦੱਸਿਆ ਕਿ ਮੌਜੂਦਾ ਮੌਸਮ ਡੇਂਗੂ ਦੇ ਮੱਛਰ ਦੀ ਪੈਦਾਵਾਰ ਦੇ ਅਨੁਕੂਲ ਹੈ, ਅੰਡੇ ਤੋਂ ਡੇਂਗੂ ਦਾ ਮੱਛਰ ਬਣਨ ਲਈ ਸੱਤ ਤੋਂ ਦੱਸ ਦਿਨਾਂ ਦਾ ਸਮਾਂ ਲੱਗਦਾ ਹੈ, ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਉਣ ਦਾ ਵਿਭਾਗ ਦਾ ਮਕਸਦ ਹੈ ਕਿ ਮੱਛਰ ਦੇ ਅੰਡੇ ਤੋਂ ਮੱਛਰ ਬਣਨ ਦੇ ਚੱਕਰ ਨੂੰ ਤੋੜ ਦਿੱਤਾ ਜਾਵੇ ਤਾਂ ਜੋ ਮੱਛਰ ਪੈਦਾ ਹੀ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਹਫਤੇ ਵਿਚ ਇੱਕ ਦਿਨ ਸਾਨੂੰ ਆਪਣੇ ਆਲੇ—ਦੁਆਲੇ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ ਤੇ ਫਰਿਜ਼ ਦੇ ਪਿਛਲੇ ਪਾਸੇ ਦੀ ਟ੍ਰੇਅ, ਗਮਲੇ, ਗਮਲਿਆਂ ਦੇ ਨੀਚੇ ਦੀਆਂ ਟ੍ਰੇਆ, ਕੂਲਰ, ਜਾਨਵਰਾਂ ਦੇ ਪੀਣ ਲਈ ਰੱਖੇ ਬਰਤਨ, ਕਬਾੜ, ਖਾਲੀ ਟਾਈਰ ਤੇ ਹੋਰ ਅਜਿਹੀਆਂ ਥਾਵਾਂ ਜਿਥੇ ਸਾਫ ਪਾਣੀ ਜਮਾਂ ਹੋਵੇ, ਨੂੰ ਸੁਖਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੱਛਰ ਤੋਂ ਬਚਾਅ ਲਈ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ, ਮੱਛਰ ਭਜਾਊ ਕਰੀਮ ਤੇ ਮੱਛਰਦਾਨੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਵਰਗੇ ਲੱਛਣ ਲੱਗਦੇ ਹਨ ਤਾਂ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾਂ ਵਿਚ ਆਪਣਾ ਟੈਸਟ ਤੇ ਇਲਾਜ਼ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਇਸ ਦੇ ਤਹਿਤ ਹੀ ਮੰਨੋਰਜਨ ਦੇ ਮਾਧਿਅਮ ਰਾਹੀ ਡੇਂਗੂ ਬਾਰੇ ਜਾਗਰੂਕ ਕਰਨ ਲਈ ਡੇਂਗੂ ਤੇ ਵਾਰ ਟਾਈਟਲ ਤਲੇ ਗੀਤ ਵੀ ਰੀਲੀਜ਼ ਕੀਤਾ ਗਿਆ ਹੈ।ਇਸ ਗੀਤ ਦੇ ਵੀਡਿਓ ਬਣਾਉਣ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਕੰਵਲਜੋਤ ਕੌਰ, ਅਧਿਆਪਕ ਅਨੂ ਲੁਥਰਾ ਤੇ ਰਾਜਵਿੰਦਰ ਕੌਰ ਤੇ ਵਿਦਿਆਰਥੀਆਂ ਨੇ ਵਿਸ਼ੇਸ਼ ਸਹਿਯੋਗ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ਡਿਪਟੀ ਮਾਸ ਮੀਡੀਆ ਤੇ ਸੂਚਨਾਂ ਅਫਸਰ ਰਜਿੰਦਰ ਸਿੰਘ ਤੇ ਮਹਾਵੀਰ ਸਿੰਘ, ਬੀ.ਸੀ.ਸੀ. ਕੁਆਡੀਨੇਟਰ ਬਰਜਿੰਦਰ ਸਿੰਘ ਬਰਾੜ ਤੇ ਹੋਰ ਮੌਜੂਦ ਸਨ।

Onkar Singh Uppal

Leave a review

Reviews (0)

This article doesn't have any reviews yet.
Onkar Singh Uppal
Onkar Singh Uppal
Onkar Singh Uppal is our sincere Journalist from District Ludhiana.
spot_img

Subscribe

Click for more information.

More like this
Related

ਵਾਲਮੀਕ ਮਜਬੀ ਸਿੱਖ ਭਾਈਚਾਰੇ ਨੇ 2027ਦੀਆ ਵਿਧਾਨ ਸਭਾ ਇਲੈਕਸ਼ਨ ਵਿੱਚ ਟਿੱਕਟ ਦੀ ਕੀਤੀ ਮੰਗ

ਫਿਰੋਜ਼ਪੁਰ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾਨੇਂ...

राष्ट्रीय अभियंता दिवस पर पंजाब वि वि में पौधारोपण

राष्ट्रीय अभियंता दिवस के अवसर पर जय मधुसूदन जय...

ਨੱਚਦੇ ਭਗਤ ਪਿਆਰੇ ਅੱਜ ਕੱਲ ਚਰਚਾ ਵਿੱਚ

ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਸਿੰਗਰ ਜਸਵੰਤ ਕੋਟਲਾ ਨੇ...