ਲੁਧਿਆਣਾ: ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਅੱਜ ਮਲੇਰੀਆ ਵਿੰਗ ਦੀ ਟੀਮ ਵੱਲੋਂ ਲੁਧਿਆਣਾ ਵਿੱਚ ਪੀਡਬਲਿਊਡੀ ਦਫ਼ਤਰ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਟੀਮ ਨੂੰ ਪੀਡਬਲਿਊਡੀ ਦਫ਼ਤਰ ਦੇ ਆਲੇ-ਦੁਆਲੇ 13 ਥਾਵਾਂ ‘ਤੇ ਮੱਛਰਾਂ ਦਾ ਲਾਰਵਾ ਮਿਲਿਆ ਮਲੇਰੀਆ ਵਿੰਗ ਦੀ ਟੀਮ ਨੇ ਲਾਰਵਾ ਨੂੰ ਤੁਰੰਤ ਨਸ਼ਟ ਕਰ ਦਿੱਤਾ ਅਤੇ ਦਫ਼ਤਰ ਦੇ ਆਲੇ-ਦੁਆਲੇ ਸਪਰੇਅ ਕਰ ਕੇ ਸਫਾਈ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਟੀਮ ਨੇ ਦਫ਼ਤਰ ਦੇ ਕਰਮਚਾਰੀਆਂ ਨੂੰ ਮੱਛਰਾਂ ਨਾਲ ਸੰਬੰਧਤ ਬਿਮਾਰੀਆਂ, ਖਾਸਕਰ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਦੇ ਉਪਾਅ ਬਾਰੇ ਜਾਣਕਾਰੀ ਦਿੱਤੀ ਅਤੇ ਸਮੇਂ-ਸਮੇਂ ‘ਤੇ ਸਫਾਈ ਦੀ ਲੋੜ ਉਤੇ ਜ਼ੋਰ ਦਿੱਤਾ। ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਨੇ ਕਿਹਾ ਕਿ ਸਫਾਈ ‘ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਵ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਣੀ ਦੇ ਖੜ੍ਹੇ ਹੋਣ ਵਾਲੇ ਥਾਵਾਂ ‘ਤੇ ਮੱਛਰਾਂ ਦੇ ਲਾਰਵਾ ਪੈਦਾ ਹੁੰਦੇ ਹਨ, ਜਿਸ ਕਰਕੇ ਇਸਨੂੰ ਨਸ਼ਟ ਕਰਨਾ ਬਹੁਤ ਮਹੱਤਵਪੂਰਨ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦੇਣ। ਸਾਫ਼ ਪਾਣੀ ਵਾਲੀਆਂ ਥਾਵਾਂ, ਜਿਵੇਂ ਕਿ ਗਮਲੇ, ਕੁਲਰ, ਟਾਇਰ, ਆਦਿ ਦੀ ਪੂਰੀ ਰੱਖ-ਰਖਾਵ ਕੀਤੀ ਜਾਵੇ। ਸਰਕਾਰ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਸਮੇਂ-ਸਮੇਂ ‘ਤੇ ਵੱਖ-ਵੱਖ ਇਲਾਕਿਆਂ ਵਿੱਚ ਨਿਰੀਖਣ ਕਰ ਰਹੀਆਂ ਹਨ। ਇਸ ਨਿਰੀਖਣ ਦੀ ਕਾਰਵਾਈ ਦੌਰਾਨ ਟੀਮ ਨੇ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਬਚਾਵ ਦੇ ਉਪਾਅ ਬਾਰੇ ਸਮਝਾਇਆ ਅਤੇ ਜਾਗਰੂਕਤਾ ਫੈਲਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਟੀਮ ਵਿੱਚ ਡਾਕਟਰ ਸ਼ੀਤਲ ਜਿਲ੍ਹਾ ਐਪੀਡੀਮੋਲੋਜਿਸਟ ਦਲਬੀਰ ਸਿੰਘ ਸਹਾਇਕ ਮਲੇਰੀਆ ਅਫ਼ਸਰ ਸਤਵਿੰਦਰ ਸਿੰਘ ਹੈਲਥ ਸੁਪਰਵਾਈਜਰ ਸ਼ਾਮਿਲ ਸਨ।
Onkar Singh Uppal