ਲੁਧਿਆਣਾ: ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਜਿੱਥੇ ਬੈਨਰਾਂ ਅਤੇ ਪੋਸਟਰਾਂ ਰਾਹੀ ਜਾਣਕਾਰੀ ਦਿੱਤੀ ਗਈ ਉਥੇ ਲੋੜਵੰਦਾਂ ਨੂੰ ਨਸ਼ਿਆਂ ਨੂੰ ਛੱਡਣ ਲਈ ਕਾਉਂਸਲਿੰਗ (ਸਲਾਹ ਮਸ਼ਵਰਾ) ਵੀ ਦਿੱਤਾ ਗਿਆ l ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਅਤੇ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸੇ ਵੀ ਕਿਸਮ ਦਾ ਨਸ਼ਾ ਕਰਨਾ,ਇਕ ਮਾਨਸਿਕ ਰੋਗ ਹੈ ਜਿਸ ਨੂੰ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ਅਤੇ ਕਾਉਂਸਲਿੰਗ (ਸਲਾਹ ਮਸ਼ਵਰਾ) ਨਾਲ ਅਸਾਨੀ ਨਾਲ ਛੱਡਿਆ ਜਾ ਸਕਦਾ ਹੈ। ਉਹਨਾ ਇਹ ਵੀ ਦੱਸਿਆ ਕਿ ਨਸ਼ਿਆਂ ਦਾ ਸੇਵਨ ਕਰਨ ਨਾਲ ਸਿਹਤ ਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਨਸ਼ੇ ਤੋੰ ਪ੍ਰਭਾਵਿਤ ਵਿਅਕਤੀ ਕਈ ਪ੍ਰਕਾਰ ਦੀਆਂ ਜਾਨਲੇਵਾ ਬਿਮਾਰੀਆਂ ਦੇ ਨਾਲ ਗ੍ਰਸਤ ਹੋ ਜਾਂਦਾ ਹੈ ਜਿਸ ਨਾਲ ਉਹ ਪਰਿਵਾਰਿਕ ਸਮਾਜਿਕ ਅਤੇ ਆਰਥਿਕ ਬੋਝ ਦਾ ਕਾਰਨ ਬਣਦਾ ਹੈ।ਇਸ ਮੌਕੇ ਉਹਨਾ ਨੋਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ।ਇਸ ਕੈਂਪ ਵਿੱਚ ਜਿਲ੍ਹਾ ਸਾਈਕੈਟਰਿਕ ਸ਼ੋਸ਼ਲ ਵਰਕਰ ਨੀਤੂ ਬਾਲਾ (ਸਿਵਲ ਹਸਪਤਾਲ ਲੁਧਿਆਣਾ) ਅਤੇ ਮੀਨੂੰ ਕਾਉਂਸਲਰ ਸਿਵਲ ਹਸਪਤਾਲ ਜਗਰਾਓਂ ਨੇ ਨਸ਼ਿਆ ਤੋਂ ਪ੍ਰਭਾਵਿਤ ਹੋਏ ਵਿਅਕਤੀਆਂ ਦੀ ਕਾਉਂਸਲਿੰਗ ਕੀਤੀ ਅਤੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦਾ ਮੁਫ਼ਤ ਸਲਾਹ ਮਸ਼ਵਰਾ ਅਤੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
Onkar Singh Uppal