ਅੱਜ ਮਿਤੀ 3 ਅਗਸਤ ਨੂੰ ਡੀ ਐੱਸ ਪੀ ਦਫਤਰ ਨਕੋਦਰ ਵਿਖੇ ਹੋਈ ਪ੍ਰੈਸ ਮੀਟਿੰਗ ਹੋਈ ਜਿਸ ਵਿੱਚ ਨਕੋਦਰ / ਨੂਰਮਹਿਲ ਇਲਾਕੇ ਦੀਆਂ ਮੰਨੀਆਂ ਪ੍ਰਮੰਨੀਆਂ ਪੱਤਰਕਾਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਵਲੋਂ ਨਕੋਦਰ ਹਲਕੇ ਵਿੱਚ ਨਵ ਨਿਯੁਕਤ ਡੀ ਐੱਸ ਪੀ ਲਖਵਿੰਦਰ ਸਿੰਘ ਮੱਲ ਦਾ ਸਵਾਗਤ ਕੀਤਾ ਗਿਆ ਅਤੇ ਉਹਨਾ ਨਾਲ ਸ਼ਹਿਰ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ ਗਈ। ਇਸ ਚਰਚਾ ਵਿੱਚ ਇਲਾਕੇ ਵਿੱਚ ਦਿਨੋ ਦਿਨ ਵੱਧ ਰਹੀਆਂ ਚੋਰੀਆਂ, ਲੁੱਟਾਂ ਖੋਹਾਂ ਅਤੇ ਨਸ਼ਾ ਤਸੱਕਰੀ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਗੱਲਬਾਤ ਦੌਰਾਨ ਡੀ ਐੱਸ ਪੀ ਸਾਬ੍ਹ ਨੇ ਕਿਹਾ ਕਿ ਕੱਲਾ ਪੁਲਿਸ ਪ੍ਰਸ਼ਾਸ਼ਨ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਕਾਬੂ ਨਹੀਂ ਕਰ ਸਕਦਾ ਜਿੰਨਾ ਚਿਰ ਇਲਾਕੇ ਦੇ ਆਮ ਲੋਕ ਪੁਲਿਸ ਦਾ ਸਾਥ ਨਹੀਂ ਦਿੰਦੇ, ਭਾਵੇਂ ਇਸਨੂੰ ਸ਼ਹਿਰ ਪੱਧਰ ਤੇ ਦੇਖ ਲਈਏ ਜਾਂ ਪੰਜਾਬ ਪੱਧਰ ਤੇ। ਅਗਰ ਨਕੋਦਰ ਵਾਸੀ ਮੇਰਾ ਸਾਥ ਦੇਣ ਤਾਂ ਮੈਂ ਆਪਣੀ ਟੀਮ ਨਾਲ ਇਨ੍ਹਾਂ ਅਪਰਾਧਿਕ ਗਤੀਵਿਧੀਆਂ ਤੇ ਕਾਬੂ ਪਾ ਸਕਦਾ ਹਾਂ, ਇਹ ਮੇਰੀ ਜ਼ਿੰਮੇਵਾਰੀ ਹੈ ਤੇ ਸ਼ਹਿਰ ਵਾਸੀਆਂ ਲਈ ਹਰ ਵੇਲੇ ਹਾਜ਼ਿਰ ਹਾਂ। ਪੱਤਰਕਾਰਾਂ ਨੇ ਡੀ ਐੱਸ ਪੀ ਸਾਬ੍ਹ ਅੱਗੇ ਟਰੈਫਿਕ, ਅਵਾਰਾ ਪਸ਼ੂਆਂ, ਨਸ਼ਾ ਤਸੱਕਰੀ, ਸਨੇਚਿੰਗ ਅਤੇ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਰਗੇ ਮੁੱਦੇ ਰੱਖੇ। ਸ਼੍ਰੀ ਤਿਲਕ ਰਾਜ ਸ਼ਰਮਾ ਨੇ ਡੀ ਐੱਸ ਪੀ ਸਾਬ੍ਹ ਦੇ ਖਾਸ ਤੌਰ ਤੇ ਇਹ ਧਿਆਨ ਵਿੱਚ ਲਿਆਂਦਾ ਕਿ ਉਹਨਾਂ ਸਾਰੇ ਨਿੱਜੀ ਵਾਹਨਾਂ ਜਿਨ੍ਹਾਂ ਉੱਪਰ ਪੁਲਿਸ, ਪ੍ਰੈਸ, ਜਾਂ ਸੰਗਠਨ ਵਗੈਰਾ ਦਾ ਅਹੁਦੇ ਦਾ ਸਟਿੱਕਰ ਲੱਗਾ ਹੁੰਦਾ ਹੈ, ਦੀ ਚੈਕਿੰਗ ਕੀਤੀ ਜਾਵੇ ਅਤੇ ਉਹਨਾਂ ਦੇ ਸਟਿੱਕਰ ਸੰਬੰਧਿਤ ਆਈ ਡੀ ਕਾਰਡ ਦੀ ਚੈਕਿੰਗ ਕੀਤੀ ਜਾਵੇ ਕਿਉਕਿ ਕੁੱਝ ਸ਼ਰਾਰਤੀ ਅਨਸਰ ਇਨ੍ਹਾਂ ਦਾ ਗਲਤ ਫਾਇਦਾ ਉਠਾਉਂਦੇ ਹਨ ਜਿਸ ਕਾਰਨ ਜਾਇਜ਼ ਅਤੇ ਅਧਿਕਾਰਿਤ ਵਿਆਕਤੀ ਬਦਨਾਮ ਹੁੰਦੇ ਹਨ। ਡੀ ਐੱਸ ਪੀ ਸਾਬ੍ਹ ਨੇ ਆਸ਼ਵਾਸਨ ਦਿੱਤਾ ਕਿ ਇਨ੍ਹਾਂ ਮੁੱਦਿਆਂ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਉਹਨਾ ਇਹ ਵੀ ਭਰੋਸਾ ਦਵਾਇਆ ਕਿ ਆ ਰਹੇ 75ਵੇਂ ਸਵਤੰਤਰਤਾ ਦਿਵਸ ਸਬੰਧੀ ਸੁਰੱਖਿਆ ਪੱਖੋ ਪੁੱਖਤਾ ਇੰਤਜ਼ਾਮ ਕੀਤੇ ਜਾਣਗੇ। ਇਸ ਮੀਟਿੰਗ ਵਿੱਚ ਪੱਤਰਕਾਰ ਗੁਰਪਾਲ ਸਿੰਘ ਪਾਲੀ, ਸੋਨਾ ਪੁਰੇਵਾਲ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ, ਸੈਮੂਅਲ ਰਾਜਾ, ਪੁਨੀਤ ਅਰੋੜਾ, ਵਰੁਣ ਪੂਰੀ, ਯਮੁਨਾ ਟੀ, ਕਸ਼ਮੀਰਾ ਸਿੰਘ ਲੰਬੜਦਾਰ, ਅਨਿਲ ਐਰੀ, ਸ਼੍ਰੀ ਧੀਮਾਨ, ਵਿਜੈ ਕੁਮਾਰ ਅਤੇ ਮੇਰੇ ਯਾਨੀ ਹਰਸ਼ ਗੋਗੀ ਸਮੇਤ ਹੋਰ ਪੱਤਰਕਾਰ ਵੀਰ ਹਾਜ਼ਿਰ ਰਹੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਪ੍ਰੈਸ ਮੀਟਿੰਗ ਦੌਰਾਨ ਨਵ ਨਿਯੁਕਤ ਡੀ ਐੱਸ ਪੀ ਨਕੋਦਰ ਨੇ ਦਿੱਤਾ ਇਲਾਕੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦਾ ਭਰੋਸਾ।ਪ
Leave a review
Reviews (0)
This article doesn't have any reviews yet.