ਲੁਧਿਆਣਾ: ਸਿਵਲ ਸਰਜਨ ਡਾ ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਧਾਨ ਮੰਤਰੀ ਸਰੱਖਿਅਤ ਮਾਤਰੀਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਤਰੀਕ ਨੂੰ ਵਿਸ਼ੇਸ਼ ਜਾਂਚ ਕੈੰਪ ਲਗਾਏ ਜਾਂਦੇ ਹਨ। ਇਸ ਤਹਿਤ ਅੱਜ ਜਿਲ੍ਹੇ ਭਰ ਵਿੱਚ ਗਰਭਵਤੀ ਔਰਤਾਂ ਦੇ ਵਿਸ਼ੇਸ ਚੈਕਅਪ ਕੈੰਪ ਲਗਾਏ ਗਏ। ਇਨਾਂ ਕੈਪਾਂ ਦਾ ਮੁੱਖ ਮਕਸਦ ਗਰਭਵਤੀ ਔਰਤਾਂ ਦਾ ਪਹਿਲੀ,ਦੂਜੀ ਅਤੇ ਤੀਜੀ ਤਿਮਾਰੀ ਦੌਰਾਨ ਵਿਸ਼ੇਸ ਜਾਂਚ ਕਰਨਾ ਹੁੰਦਾ ਹੈ।ਇਸ ਸਬੰੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਪ੍ਰਦੀਪ ਕੁਮਾਰ ਮਹਿੰਦਰਾ ਨੇ ਦੱਸਿਆ ਕਿ ਗਰਭ ਦੌਰਾਨ ਹਰ ਇਕ ਗਰਭਵਤੀ ਔਰਤ ਨੂੰ ਆਪਣੀ ਚਾਰ ਵਾਰ ਡਾਕਟਰੀ ਜਾਂਚ ਕਰਵਾਉਣੀ ਬਹੁਤ ਜਰੂਰੀ ਹੈ ਤਾਂ ਕਿ ਗਰਭ ਦੌਰਾਨ ਖਤਰੇ ਦੇ ਚਿੰਨਾਂ ਵਾਲੀਆਂ ਔਰਤਾਂ ਦੀ ਪਹਿਚਾਣ ਕਰਕੇ ਉਨਾਂ ਨੂੰ ਸਮੇ ਸਿਰ ਬਣਦੀਆਂ ਵਿਸ਼ੇਸ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।ਗਰਭਵਤੀ ਔਰਤਾਂ ਦੇ ਖਤਰੇ ਦੇ ਚਿੰਨਾਂ ਵਿੱਚ ਜਿਵੇਂ ਕਿ ਗਰਭਵਤੀ ਔਰਤਾਂ ਦੇ ਬਲੱਡ ਪ੍ਰੈਸ਼ਰ ਦਾ ਵੱਧਣਾ,ਸੂਗਰ ਦਾ ਹੋਣਾ,ਪੈਰਾਂ ਤੇ ਸੋਜ ਆਉਣਾ,ਕੱਦ ਦਾ ਛੋਟਾ ਹੋਣਾ ਅਤੇ ਖੂਨ ਦੀ ਕਮੀ ਆਦਿ ਦਾ ਹੋਣਾ।ਉਨਾਂ ਦੱਸਿਆ ਕਿ ਜੇਕਰ ਅਜਿਹੇ ਲੱਛਣ ਗਰਭਵਤੀ ਔਰਤਾਂ ਵਿਚ ਪਾਏ ਜਾਂਦੇ ਹਨ ਤਾਂ ਅਜਿਹੀਆਂ ਗਰਭਵਤੀ ਔਰਤਾਂ ਦਾ ਮਾਹਿਰ ਡਾਕਟਰਾਂ ਵੱਲੋਂ ਵਿਸ਼ੇਸ ਧਿਆਨ ਰੱਖਿਆ ਜਾਂਦਾ ਹੈ।ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਗਰਭਵਤੀ ਔਰਤਾਂ ਦਾ ਚੈਕਅਪ,ਲੋੜੀਂਦੇ ਟੈਸਟ ਅਤੇ ਜਣੇਪਾ ਸੇਵਾਵਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।ਉਹਨਾ ਆਮ ਲੋਕਾਂ ਨੂੰ ਇਹਨਾ ਵਿਸ਼ੇਸ਼ ਕੈੰਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਤਾਂ ਜੋ ਮਾਵਾਂ ਤੇ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਹੋ ਸਕੇ।
Onkar Singh Uppal