ਲੁਧਿਆਣਾ: ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੇ ਆਦੇਸ਼ਾਂ ਤਹਿਤ ਅੱਜ ਦਿਨ ਵੀਰਵਾਰ ਤੋਂ ਡੇਂਗੂ ਜਾਗਰੂਕਤਾ (ਡੇੰਗੂ ਦੇ ਲਾਵਰੇ ਦੀ ਪਹਿਚਾਨ ਕਰਵਾਉਣ ਸਬੰਧੀ) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵਿਚਾਰ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਕਹੇ। ਉਨਾਂ ਦੱਸਿਆ ਕਿ ਡੇੰਗੂ ਦੀ ਬਿਮਾਰੀ ਤੋਂ ਆਮ ਜਨਤਾ ਨੂੰ ਅਗਾਊੰ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੀ ਤਰ੍ਹਾ ਇਸ ਸਾਲ ਵੀ ਜਾਗਰੂਕਤਾ ਮੁਹਿੰਮ ਦੀ ਜਨਵਰੀ ਮਹੀਨੇ ਤੋਂ ਸ਼ੁਰੂਆਤ ਕੀਤੀ ਗਈ ਹੈ, ਤਾਂ ਕਿ ਡੇਗੂ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਇਸ ਮੁਹਿੰਮ ਲਈ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਸਤਿਗੁਰ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੁੰ ਡੇਂਗੂ ਦੇ ਲਾਰਵੇ ਦੀ ਪਛਾਣ ਕਰਵਾਉਣ ਲਈ ਟ੍ਰੇਨਿੰਗ ਕਰਵਾਈ ਗਈ।ਉਨਾਂ ਦੱਸਿਆ ਕਿ ਇਸ ਮਹਿੰਮ ਤਹਿਤ ਜਿਲ੍ਹੇ ਭਰ ਵਿੱਚ ਚੱਲ ਰਹੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਵਿਚ ਲਾਰਵੇ ਦੀ ਪਛਾਣ ਕਰਵਾਈ ਜਾਵੇਗੀ, ਤਾਂ ਕਿ ਵਿਦਿਆਰਥੀ, ਸਿਹਤ ਵਿਭਾਗ ਦੀਆਂ ਟੀਮਾਂ ਦੇ ਨਾਲ ਨਾਲ ਘਰ ਘਰ ਜਾਂ ਕਿ ਲਾਰਵੇ ਦੀ ਖੁਦ ਪਛਾਣ ਕਰਕੇ ਉਸ ਨੂੰ ਸਮੇ ਤੇ ਨਸ਼ਟ ਕਰਵਾ ਸਕਣ ਤਾਂ ਕਿ ਡੇਗੂ ਦੀ ਬਿਮਾਰੀ ਨੂੰ ਪੈਰ ਪਸਾਰਨ ਤੋ ਰੋਕਿਆ ਜਾਂ ਸਕੇ।ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਡੇੰਗੂ ਇੱਕ ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ ਜੋ ਕਿ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦੀ ਹੈ।ਡੇੰਗੂ ਦਾ ਲਾਰਵਾ ਘਰਾਂ ਦੇ ਆਲੇ ਦੁਆਲੇ ਖੜੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ।ਇਸ ਤੋ ਇਲਾਵਾ ਕੂਲਰਾਂ, ਗਮਲਿਆ, ਫਰਿੱਜ਼ਾ ਦੇ ਪਿਛਲੇ ਪਾਸੇ ਲੱਗੀਆਂ ਟਰੇਆ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਹੋ ਜਾਂਦਾ ਹੈ ਤਾਂ ਉਹ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਫਰੀ ਟੈਸਟ ਅਤੇ ਇਲਾਜ ਕਰਵਾ ਸਕਦਾ ਹੈ।ਇਸ ਮੌਕੇ ਕਾਲਜ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਅਧਿਆਪਕ ਦੀਪਿਕਾ ਕਾਲੀਆ, ਜੀਆ, ਰੋਹੀਨਾ, ਦਮਨਪ੍ਰੀਤ ਕੌਰ ਅਤੇ ਕੁਲਜੀਤ ਕੌਰ ਆਦਿ ਹਾਜ਼ਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਲਾਰਵੇ ਦੀ ਪਛਾਣ ਸਬੰਧੀ ਦਿੱਤੀ ਟ੍ਰੇਨਿੰਗਨ
ਸਿਹਤ ਮੰਤਰੀ ਡਾ ਬਲਬੀਰ ਸਿੰਘ ਦੇ ਆਦੇਸ਼ਾਂ ਤਹਿਤ ਡੇੰਗੂ ਜਾਗਰੂਕਤਾ ਦੀ ਸ਼ੁਰੂਆਤ: ਡਾ. ਮਹਿੰਦਰਾ
Leave a review
Reviews (0)
This article doesn't have any reviews yet.