ਆਪਣੇ ਵਿਛਾਏ ਕੰਡੇ ਚੁਗਣ ਲਈ ਮਜਬੂਰ ਦਿੱਲੀ ਪੁਲਸ

ਦਿੱਲੀ ਪੁਲਸ ਨੇ ਸ਼ੁੱਕਰਵਾਰ ਦਿੱਲੀ-ਯੂ ਪੀ ਬਾਰਡਰ ਨੇੜੇ ਗਾਜ਼ੀਪੁਰ ਵਿਚ ਕਿਸਾਨ ਅੰਦੋਲਨ ਵਾਲੀ ਥਾਂ ਤੋਂ ਬੈਰੀਕੇਡ ਅਤੇ ਕੰਡਿਆਲੀ ਤਾਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ | ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿਲੀ ਵਿੱਚ ‘ਟਰੈਕਟਰ ਪਰੇਡ’ ਦੌਰਾਨ ਹੋਈ ਹਿੰਸਾ ਤੋਂ ਬਾਅਦ ਪੁਲਸ ਨੇ ਲੋਹੇ, ਸੀਮਿੰਟ ਦੇ ਬੈਰੀਕੇਡ ਅਤੇ ਕੰਡਿਆਲੀ ਤਾਰ ਲਗਾ ਦਿੱਤੀ ਸੀ | ਡਿਪਟੀ ਕਮਿਸ਼ਨਰ ਆਫ ਪੁਲਸ (ਪੂਰਬੀ) ਪਿ੍ਅੰਕਾ ਕਸ਼ਯਪ ਨੇ ਕਿਹਾ-ਨੈਸ਼ਨਲ ਹਾਈਵੇਅ-9 ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਸੁਪਰੀਮ ਕੋਰਟ ਨੇ 21 ਅਕਤੂਬਰ ਨੂੰ ਹਦਾਇਤ ਕੀਤੀ ਸੀ ਕਿ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਬਾਰਡਰ ਤੋਂ ਸੜਕੀ ਰੋਕਾਂ ਹਟਾਈਆਂ ਜਾਣ | ਇਨ੍ਹਾਂ ਥਾਂਵਾਂ ‘ਤੇ ਕਿਸਾਨ 26 ਨਵੰਬਰ 2020 ਤੋਂ ਮੋਰਚੇ ਲਾਈ ਬੈਠੇ ਹਨ | ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸਾਨ ਪੁਰਅਮਨ ਅੰਦੋਲਨ ਕਰ ਸਕਦੇ ਹਨ ਪਰ ਸੜਕਾਂ ਨਹੀਂ ਰੋਕੀਆਂ ਜਾਣੀਆਂ ਚਾਹੀਦੀਆਂ | ਇਸੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਤਾਂ ਸ਼ੁਰੂ ਤੋਂ ਕਹਿ ਰਹੇ ਸੀ ਕਿ ਸੜਕਾਂ ਉਨ੍ਹਾਂ ਨੇ ਨਹੀਂ ਰੋਕੀਆਂ ਸਗੋਂ ਦਿੱਲੀ ਪੁਲਸ ਨੇ ਅੜਿੱਕੇ ਡਾਹੇ ਹੋਏ ਹਨ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸੜਕਾਂ ਪੂਰੀ ਤਰ੍ਹਾਂ ਕਲੀਅਰ ਕਰਨ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਕੀਤਾ ਜਾਵੇਗਾ | ਆਉਣ ਵਾਲੇ ਦਿਨਾਂ ਵਿਚ ਟਰੈਫਿਕ ਨਾਰਮਲ ਹੋ ਜਾਵੇਗਾ | ਮੋਰਚੇ ਦੇ ਇਕ ਹੋਰ ਸੀਨੀਅਰ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨਾਂ ‘ਤੇ ਸੜਕਾਂ ਰੋਕਣ ਦੇ ਝੂਠੇ ਦੋਸ਼ ਲਾਏ ਜਾ ਰਹੇ ਸਨ | ਸਿੰਘੂ ਬਾਰਡਰ ‘ਤੇ ਕਿਸਾਨ ਸੜਕ ਦੇ ਉਸ ਹਿੱਸੇ ਵਿਚ ਬੈਠੇ ਹਨ ਜਿਸਨੂੰ ਫਲਾਈਓਵਰ ਦੇ ਨਿਰਮਾਣ ਕਾਰਨ ਪਹਿਲਾਂ ਹੀ ਟਰੈਫਿਕ ਲਈ ਬੰਦ ਕੀਤਾ ਹੋਇਆ ਹੈ | ਡਾ. ਪਾਲ ਨੇ ਕਿਹਾ—ਪੁਲਸ ਵੱਲੋਂ ਬੈਰੀਕੇਡ ਹਟਾਉਣ ਤੋਂ ਸਾਫ ਹੋ ਗਿਆ ਹੈ ਕਿ ਰੋਕਾਂ ਪੁਲਸ ਨੇ ਲਾਈਆਂ ਸਨ, ਕਿਸਾਨਾਂ ਨੇ ਨਹੀਂ | ਸਾਡੇ ਵੱਲੋਂ ਜੇ ਕੋਈ ਰੁਕਾਵਟ ਹੋਈ ਤਾਂ ਉਹ ਟਰੈਫਿਕ ਆਮ ਵਾਂਗ ਕਰਨ ਲਈ ਦੂਰ ਕਰ ਦਿੱਤੀ ਜਾਵੇਗੀ | ਰਾਹੁਲ ਗਾਂਧੀ ਨੇ ਟਵੀਟ ਕੀਤਾ-ਫਿਲਹਾਲ ਸਿਰਫ ਦਿਖਾਵੇ ਲਈ ਬੈਰੀਕੇਡਾਂ ਨੂੰ ਹਟਾਇਆ ਗਿਆ ਹੈ, ਜਲਦੀ ਹੀ ਤਿੰਨੋਂ ਖੇਤੀਬਾੜੀ ਵਿਰੋਧੀ ਕਾਨੂੰਨਾਂ ਨੂੰ ਵੀ ਹਟਾ ਦਿੱਤਾ ਜਾਵੇਗਾ | ਅੰਨਦਾਤਾ ਸੱਤਿਆਗ੍ਰਹਿ ਜ਼ਿੰਦਾਬਾਦ

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

ਹਰਸ਼ ਗੋਗੀ ਦੀ ਫਿਲਮ ਘੂਰ, 2025 ‘ਚ ਰਿਲੀਜ਼ ਹੋਣ ਦੀ ਤਿਆਰੀ ਵਿੱਚ

ਚੰਡੀਗੜ੍ਹ: ਸਿਨੇਵਰਸ ਅਤੇ ਸਟੂਡਿਓ ਫੀਡਫਰੰਟ ਦੀ ਫਿਲਮ "ਘੂਰ" ਫਰਵਰੀ...

ਚਾਈਨਾ ਡੋਰ ਆਉਂਦੀ ਕਿੱਥੋਂ ਹੈ? ਪੰਜਾਬ ‘ਚ ਇਸਦੀ ਵਿਕਰੀ ਰੁਕਦੀ ਕਿਉਂ ਨਹੀਂ?

ਬੀਬੀਸੀ ਦੀ ਪੱਤਰਕਾਰ ਰਾਜਵੀਰ ਕੌਰ ਗਿੱਲ ਮੁਤਾਬਿਕ ਸਾਲ 2023...

ਫਿਲਮ “ਫ਼ੌਤ-ਨਾਰਾਬਾੜੀ” ਦੀ ਸ਼ੂਟਿੰਗ ਵਿੱਚ ਦੇਰੀ; ਇਨਵੈਸਟਮੈਂਟ ਤੇ ਪ੍ਰਬੰਧਨ ਦੀ ਕਮੀ ਬਣੇ ਮੁੱਖ ਕਾਰਣ

ਮੁੰਬਈ: ਫਿਲਮ "ਫ਼ੌਤ-ਨਾਰਾਬਾੜੀ," ਜੋ ਕਿ ਸਟੂਡਿਓ ਫੀਡਫਰੰਟ ਅਤੇ ਸੋਲੋ...

ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀਆਂ ਟਿਕਟਾਂ ‘ਤੇ ਬੱਸ ਨੰਬਰ ਕਿਉਂ ਨਹੀ ਪ੍ਰਿੰਟ ਹੁੰਦੇ?

ਹਰਸ਼ ਗੋਗੀ/ਨਰੇਸ਼ ਸ਼ਰਮਾ: ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫਰ...